ਲੁਧਿਆਣਾ,27ਸਤੰਬਰ20
(ਹੇਮਰਾਜ, ਨਰੇਸ਼ ਕੁਮਾਰ)

ਜਗਰਾਓਂ ਪੁਲ” ਬਣ ਕੇ ਤਿਆਰ ਹੋ ਗਿਆ,ਲੁਧਿਆਣਾ ਦਾ ਇਹ ਮੁੱਖ ਪੁਲ, ਆਵਾਜਾਈ ਦੇ ਸਾਧਨਾਂ ਦੁਆਰਾ ਸ਼ਹਿਰ ਨੂੰ ਦੂਜੇ ਸ਼ਹਿਰਾਂ ਨਾਲ ਰਲਾਉਂਦੀਆਂ ਸੜਕਾਂ ਨਾਲ ਜੋੜਦਾ ਹੈ! ਨਗਰ- ਨਿਗਮ ਨੇ ਇਸ ਗੱਲ ਦਾ ਖਾਸ ਖਿਆਲ ਰੱਖਦੇ ਹੋਏ ,ਇਸਦੀ ਬਣਾਵਟ ਦਾ ਕੰਮ ਬੜੇ ਵਧੀਆ ਢੰਗ ਨਾਲ ਕਰਵਾਇਆ ਜਿਸ ਨਾਲ ਟ੍ਰੈਫਿਕ ਸੰਬੰਧਿਤ ਸਮੱਸਿਆਵਾਂ ਦਾ ਹਲ ਹੋਇਆ ! ਲਗਭਗ 28 ਮਹੀਨਿਆਂ ਮਗਰੋਂ “ਭਾਰਤੀ ਰੇਲਵੇ ਵਿਭਾਗ “ਵੱਲੋਂ ਮਿਲੀ ਮੰਜੂਰੀ ਬਾਅਦ ਇਸ ਪੁਲ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ! ਨਗਰ- ਨਿਗਮ ਨੇ ਇਸ ਦੇ ਨਿਰਮਾਣ ਨੂੰ ਲੈ ਕੇ ਜੋ ਵਾਅਦਾ ਕੀਤਾ ਸੀ, ਉਹ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ ਗਿਆ!”ਜਗਰਾਓਂ ਪੁਲ ਲੁਧਿਆਣਾ” ਦੀ ਬਣਾਵਟ ਵਧੀਆ ਸਟੀਲ ਦੇ ਸਟਰੱਕਚਰ ਨਾਲ ਕੀਤੀ ਗਈ ਜਿਸ ਕਰਕੇ ਇਹ ਪੁਲ ਬੜਾ ਹੀ ਸੋਹਣਾ ਤੇ ਵਿਸ਼ੇਸ਼ ਲਗ ਰਿਹਾ ਹੈ !