(ਵਿਨੈ ਮੰਗੋ)

ਸਿਟੀ ਸੈਂਟਰ ਮਾਮਲੇ ‘ਚ ਜ਼ਿਲ੍ਹਾ ਸੈਸ਼ਨ ਅਦਾਲਤ ‘ਚ ਅੱਜ 27 ਨਵੰਬਰ ਨੂੰ ਸੁਣਵਾਈ ਹੋਏਗੀ। ਜਿਸ ‘ਚ ਸਾਰੇ ਦੋਸ਼ੀਆਂ ਨੂੰ ਕੋਰਟ ‘ਚ ਪੇਸ਼ ਹੋਣ ਦੇ ਆਦੇਸ਼ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਮਾਣਯੋਗ ਜੱਜ ਗੁਰਬੀਰ ਸਿੰਘ ਦੀ ਅਦਾਲਤ ‘ਚ ਪੇਸ਼ ਹੋ ਸਕਦੇ ਹਨ।

ਅਦਾਲਤ ਵਲੋਂ ਇਸ ਮਾਮਲੇ ਦੀ ਸੁਣਵਾਈ ਬਾਅਦ ਦੁਪਹਿਰ ਕੀਤੀ ਜਾਵੇਗੀ। ਉੱਧਰ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਵੇਖਦਿਆਂ ਪੁਲਿਸ ਵਲੋਂ ਮਿੰਨੀ ਸਕੱਤਰੇਤ ਅਤੇ ਅਦਾਲਤੀ ਕੰਪਲੈਕਸ ਦੇ ਬਾਹਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।

ਯਾਦ ਰਹੇ ਕਿ ਵਿਜੀਲੈਂਸ ਨੇ ਸਿਟੀ ਸੈਂਟਰ ਮਾਮਲੇ ‘ਚ ਘੁਟਾਲੇ ਦਾ ਕੇਸ ਦਰਜ ਕਰ ਕੋਰਟ ‘ਵ ਚਲਾਣ ਪੇਸ਼ ਕੀਤਾ ਸੀ। ਪਰ ਕਾਂਗਰਸ ਦੇ ਸੱਤਾ ‘ਚ ਆਉਣ ਉਪਰੰਤ ਵਿਜੀਲੈਂਸ ਨੇ ਮਾਮਲੇ ‘ਚ ਸੀਐਮ ਕੈਪਟਨ ਅਮਰਿੰਦਰ ਨੂੰ ਕਲੀਨ ਚਿਟ ਦਿੰਦੇ ਹੋਏ ਕੋਰਟ ‘ਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਸੀ। ਮਾਮਲੇ ‘ਚ ਗਵਾਹ ਸੁਨੀਲ ਨੇ ਕੈਂਸਲੇਸ਼ਨ ਰਿਪੋਰਟ ‘ਤੇ ਫੈਸਲਾ ਲੈਣ ਤੋਂ ਪਹਿਲਾਂ ਆਪਣਾ ਪੱਖ ਰੱਖਣ ਦੀ ਅਰਜ਼ੀ ਲਾਈ ਸੀ। ਜਿਸਨੂੰ ਲੈ ਕੇ ਦੋਹਾਂ ਪੱਖਾਂ ਦੀ ਬਹਿਸ ਪੂਰੀ ਹੋ ਚੁੱਕੀ ਹੈ।