ਮਹਿਤਪੁਰ 4 ਅਪ੍ਰੈਲ (ਰਾਜਾ)

ਪੰਜਾਬ ਸਰਕਾਰ ਸੂਬੇ ਅੰਦਰ ਕਿਸੇ ਨੂੰ ਵੀ ਭੁੱਖੇ ਪੇਟ ਨਹੀਂ ਸੌਣ ਦੇਵੇਗੀ, ਇਹ ਮੇਰਾ ਜਨਤਾ ਨਾਲ ਵਾਅਦਾ ਹੈ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ਨੇ ਨਗਰ ਪੰਚਾਇਤ ਮਹਿਤਪੁਰ ਦੇ 13 ਵਾਰਡਾਂ ਦੇ ਲੋੜਵੰਦ ਮਜ਼ਦੂਰਾਂ , ਦਿਹਾੜੀਦਾਰਾਂ, ਭੱਠਾ ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਨੂੰ ਡਰਾਈ ਰਾਸ਼ਨ ਦੀਆਂ 1100 ਕਿੱਟਾਂ ਘਰ ਘਰ ਜਾ ਕੇ ਵੰਡਣ ਸਮੇਂ ਕੀਤਾ । ਇਹ ਰਾਸ਼ਨ ਨਗਰ ਪੰਚਾਇਤ ਦੇ ਸਾਬਕਾ ਅਹੁਦੇਦਾਰਾਂ, ਨਗਰ ਪੰਚਾਇਤ ਮਹਿਤਪੁਰ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ। ਇਸ ਮੌਕੇ ਈ ਓ ਦੇਸ ਰਾਜ, ਥਾਣਾ ਮੁੱਖੀ ਮਹਿਤਪੁਰ ਲਖਵੀਰ ਸਿੰਘ, ਰਾਜਕੁਮਾਰ ਜੱਗਾ ਸਾਬਕਾ ਪ੍ਰਧਾਨ, ਡਾਕਟਰ ਅਮਰਜੀਤ ਸਿੰਘ ਚੀਮਾ, ਮਹਿੰਦਰਪਾਲ ਸਿੰਘ ਟਰਨਾ, ਹਰਮੇਸ਼ ਮਹੇਂ, ਹਰਪ੍ਰੀਤ ਸਿੰਘ ਪੀਤਾ, ਕਰਾਂਤੀਜੀਤ ਚੌਹਾਨ, ਕਮਲ ਕਿਸ਼ੋਰ ਸਾਰੇ ਸਾਬਕਾ ਕੌਂਸਲਰ, ਬਲਵੰਤ ਸੁ ਸਮਰਾ, ਕਸ਼ਮੀਰੀ ਲਾਲ ਨੰਬਰਦਾਰ, ਪ੍ਰਸ਼ੋਤਮ ਲਾਲ, ਸੋਨੂੰ ਮਹੇਂ, ਸ਼ਿੰਦਰਪਾਲ ਸਿੰਘ ਚਾਹਲ ਆਦਿ ਹਾਜਿਰ ਸਨ ।