* ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਤੀਸਰਾ ਪ੍ਰੋਜੈਕਟ

ਫਗਵਾੜਾ.(ਡਾ ਰਮਨ )

ਲਾਇੰਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਸਪਰੋੜ ਸਥਿਤ ਨੇਤਰਹੀਣ ਬਿਰਧ ਆਸ਼ਰਮ ਵਿਖੇ ਦੁੱਧ, ਬਿਸਕੁਟ, ਰਸ, ਸਨੈਕਸ ਅਤੇ ਕਈ ਤਰ•ਾਂ ਦੇ ਫਲ ਭੇਂਟ ਕੀਤੇ ਗਏ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਇਹ ਪ੍ਰੋਜੈਕਟ ਉਨ•ਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੀਤਾ ਹੈ ਜਿਸਦੇ ਪ੍ਰੋਜੈਕਟ ਡਾਇਰੈਕਟ ਉਹ ਆਪ ਹਨ। ਕਲੱਬ ਦੀ ਨਵੀਂ ਚੁਣੀ ਟੀਮ ਦਾ ਇਹ ਤੀਸਰਾ ਪ੍ਰੋਜੈਕਟ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਕਈ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਣਗੇ ਜਿਹਨਾਂ ਵਾਰੇ ਵਿਚਾਰ ਵਟਾਂਦਰਾ ਹੋ ਰਿਹਾ ਹੈ ਅਤੇ ਤਿਆਰੀਆਂ ਚਲ ਰਹੀਆਂ ਹਨ। ਇਸ ਦੌਰਾਨ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਗੁਰਦੀਪ ਸਿੰਘ ਕੰਗ ਸਮੇਤ ਪੂਰੀ ਟੀਮ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਗੁਰਦੀਪ ਸਿੰਘ ਕੰਗ ਦੇ ਸਪੁੱਤਰ ਨੂੰ ਜਨਮ ਦਿਨ ਦੀਆਂ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਅਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਸੁਨੀਲ ਢੀਂਗਰਾ, ਪੀ.ਆਰ.ਓ. ਅਮਿਤ ਸ਼ਰਮਾ, ਵਿਪਨ ਕੁਮਾਰ, ਅਜੇ ਕੁਮਾਰ, ਜੁਗਲ ਬਵੇਜਾ, ਜਸਬੀਰ ਮਾਹੀ, ਵਿਨੇ ਕੁਮਾਰ ਬਿੱਟੂ, ਅਸ਼ਵਨੀ ਕਵਾਤਰਾ, ਸ਼ਸ਼ੀ ਕਾਲੀਆ, ਸੰਜੀਵ ਲਾਂਬਾ, ਰਾਜੇਸ਼ ਸੇਠੀ, ਮਨਜੀਤ ਸਿੰਘ ਆਦਿ ਹਾਜਰ ਸਨ।