-ਇਸ ਤਰਾਂ ਬੱਚਿਆ ਦੇ ਜਨਮ ਦਿਨ ਤੇ ਬੂਟੇ ਲਗਾਉਣਾ ਸਲਾਹੁਣਯੋਗ ਕਦਮ-ਸੰਜੀਵ ਬੁੱਗਾ

ਫਗਵਾੜਾ (ਡਾ ਰਮਨ ) ਲਾਇਨ ਡਿਸਟ੍ਰਿਕਟ 321-ਡੀ ਵਿਚ ਇਲੈਵਨ ਸਟਾਰ ਗੋਲਡ ਕਲੱਬ ਦੇ ਤੋਰ ਤੇ ਅਲੱਗ ਪਛਾਣ ਬਣਾ ਚੁੱਕੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਲਈ ਅਨੋਖੀ ਪਹਿਲਕਦਮੀ ਕਰਦੇ ਹੋਏ ਲਾਇਨ ਪ੍ਰਧਾਨ ਇੰਦਰਜੀਤ ਸਿੰਘ ਪਨੇਸਰ ਦੀ ਅਗਵਾਈ ਵਿਚ ਲਾਇਨ ਪੀਆਰੳ ਅਤੇ ਪੀਡੀ ਲਾਇਨ ਰਣਜੀਤ ਮਲਹਣ ਦੇ ਪੋਤੇ ਵਿਆਨ ਮਲਹਣ ਦੇ ਜਨਮ ਦਿਨ ਤੇ ਸ਼ੁੱਭ ਦਿਹਾੜੇ ਤੇ ਅੱਜ ਬਾਬਾ ਗਧਿਆ ਦੇ ਸ਼ਿਵ ਪਾਰਕ ਵਿਚ ਬੂਟੇ ਲਗਾਏ ਗਏ। ਇਸ ਮੌਕੇ ਸਾਰੇ ਮੈਂਬਰਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਬੂਟੇ ਲਾਉਣ ਅਤੇ ਬਾਅਦ ਵਿਚ ਇਨ੍ਹਾਂ ਦੀ ਸਾਂਭ ਸੰਭਾਲ ਦੀ ਸੌਂਹ ਚੁੱਕੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਬਲਾਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੰਜੀਵ ਬੁੱਗਾ ਨੇ ਬੂਟੇ ਲਾਉਣ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਇੱਕ ਚੰਗਾ ਅਤੇ ਸਲਾਹੁਣਯੋਗ ਕਦਮ ਹੈ,ਜਿਸ ਦੇ ਲਈ ਲਾਇਨਜ਼ ਕਲੱਬ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇੱਕ ਤਾਂ ਆਪਣੇ ਰਿਸ਼ਤੇਦਾਰ ਦੇ ਜਨਮ ਦਿਨ ਦੀ ਯਾਦ ਨੂੰ ਸਥਾਈ ਬਣਾਉਂਦੇ ਹਾਂ ਉੱਥੇ ਹੀ ਵਾਤਾਵਰਨ ਦੀ ਸੰਭਾਲ ਲਈ ਪੁੰਨ ਦੇ ਵੀ ਭਾਗੀਦਾਰ ਬਣਦੇ ਹਾਂ। ਇਸ ਮੌਕੇ ਰਣਜੀਤ ਮਲਹਣ ਨੇ ਕਿਹਾ ਕਿ ਉਹ ਹਰੇਕ ਮੈਂਬਰ ਨੂੰ ਆਪਣੇ ਬੱਚੇ ਜਾਂ ਰਿਸ਼ਤੇਦਾਰ ਦਾ ਜਨਮ ਦਿਨ ਇਸ ਤਰਾਂ ਨਾਲ ਹੀ ਮਨਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅੱਜ ਸਭ ਤੋਂ ਅਹਿਮ ਕਦਮ ਹੈ ਅਤੇ ਮਾਂ ਕੁਦਰਤ ਦੇ ਸਾਡੇ ਤੇ ਕੀਤੇ ਅਹਿਸਾਨ ਦਾ ਧੰਨਵਾਦ ਕਰਨ ਦਾ ਤਰੀ ਕਾ ਹੈ। ਇਸ ਮੌਕੇ ਲਾਇਨ ਅਜੈ ਭਗਤ,ਲਾਇਨ ਅਸ਼ਵਨੀ ਸ਼ਰਮਾ, ਜ਼ੋਨ ਚੇਅਰਮੈਨ ਲਾਇਨ ਸੰਦੀਪ ਗਿੱਲ,ਲਾਇਨ ਸੁਖਦੇਵ ਸਿੰਘ ਬਸੂਟਾ,ਲਾਇਨ ਸੁਨੀਲ ਬੇਦੀ,ਲਾਇਨ ਅਮਨ ਤਨੇਜਾ ਆਦਿ ਮੌਜੂਦ ਸਨ। ਸਾਰੇ ਮੈਂਬਰਾਂ ਨੇ ਵਿਆਨ ਮਲਹਣ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕੀਤੀ।