ਫਗਵਾੜਾ (ਡਾ ਰਮਨ )

ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਅੱਜ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ ਕਲੱਬ 321-ਡੀ ਦੇ ਜੋਨ ਚੇਅਰਮੈਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਸਮੇਂ ਬਤੌਰ ਸ਼ਗੁਨ 5100 ਰੁਪਏ ਦੀ ਆਰਥਕ ਮੱਦਦ ਭੇਂਟ ਕੀਤੀ ਗਈ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਕਲੱਬ ਵਲੋਂ ਪਹਿਲਾਂ ਵੀ ਇਸ ਤਰ•ਾਂ ਦੇ ਉਪਰਾਲੇ ਕੀਤੇ ਜਾਂਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਜਾਰੀ ਰੱਖੀ ਜਾਵੇਗੀ। ਉਹਨਾਂ ਪਰਿਵਾਰ ਨੂੰ ਵਿਆਹ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਲੜਕੀ ਦੇ ਸੁਖੀ ਵਿਆਹੁਤਾ ਜੀਵਨ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਸੁਨੀਲ ਢੀਂਗਰਾ, ਪੀ.ਆਰ.ਓ. ਅਮਿਤ ਸ਼ਰਮਾ ਆਸ਼ੂ, ਰਮੇਸ਼ ਸ਼ਿੰਗਾਰੀ, ਜੁਗਲ ਬਵੇਜਾ, ਸੰਜੀਵ ਲਾਂਬਾ, ਜਤਿੰਦਰ ਸਿੰਘ, ਅਸ਼ਵਨੀ ਕਵਾਤਰਾ, ਸ਼ਸ਼ੀ ਕਾਲੀਆ, ਮਨਜੀਤ ਸਿੰਘ, ਸੁਮਿਤ ਭੰਡਾਰੀ, ਵਿਪਨ ਠਾਕੁਰ, ਸਤਪਾਲ ਕੌਛੜ, ਅਜੇ ਕੁਮਾਰ, ਪਰਵੀਨ ਕੁਮਾਰ, ਜਸਵੀਰ ਮਾਹੀ, ਵਿਪਨ ਕੁਮਾਰ, ਸੰਜੀਵ ਸੂਰੀ, ਰਾਜੇਸ਼ ਸੇਠੀ, ਜਗਦੀਸ਼ ਕੁਮਾਰ, ਰਾਜਕੁਮਾਰ ਆਦਿ ਹਾਜਰ ਸਨ।