ਫਗਵਾੜਾ (ਡਾ ਰਮਨ ) ਲਘੂ ਫ਼ਿਲਮ ਨਰਕ ਵਾਸੀ ਦਾ ਪੋਸਟਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤਾ। ਲਘੂ ਫਿਲਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਦੱਸਿਆ ਕਿ ਲਘੂ ਫ਼ਿਲਮ ਦੀ ਕਹਾਣੀ ਭਾਰਤ ਦੇ ਮਸ਼ਹੂਰ ਲੇਖਕ ਡਾ. ਜਵਾਹਰ ਚੌਧਰੀ ਦੁਬਾਰਾ ਲਿਖੀ ਗਈ ” ਨਰਕਵਾਸੀ ਮੇਰਾ ਬਾਪ ” ਵਿੱਚੋਂ ਲਈ ਗਈ ਹੈ। ਜਿਸ ਨੂੰ ਕੇ ਐੱਲ ਗਰਗ ਵੱਲੋਂ ਪੰਜਾਬੀ ਅਨੁਵਾਦ ਕੀਤਾ ਹੈ। ਇਸ ਲਘੂ ਫਿਲਮ ਨਿਰਦੇਸ਼ਕ ਕਰਮ ਮਹਿਮੀ, ਵੀਡੀਓ/ਪੋਸਟਰ ਕਮਲਦੀਪ ਸਿੰਘ ਨੇ ਤਿਆਰ ਕੀਤਾ ਹੈ, ਜਦਕਿ ਕਲਾਕਾਰ ਗੁਰਸੇਵਕ ਸਿੰਘ ਬਾਘਾ, ਮਨਵੀਰ ਸਿੰਘ ਕੁੰਡਲ, ਅਰਸ਼ ਸਿੱਧੂ, ਸੁੱਖ ਤਲਵੰਡੀ, ਬਾਦਲ ਲਹਿਰੀ ਤੇ ਨੀਰਜ ਚਹਿਲ ਹਨ ਅਤੇ ਗਾਇਕ ਗਗਨ ਹਨ। ਵਿੱਕੀ ਬਹਾਦਰਕੇ ਨੇ ਦੱਸਿਆ ਕੀ ਜਿਸ ਤਰ੍ਹਾਂ ਸਾਡੀ ਪਹਿਲੀ ਲਘੂ ਫ਼ਿਲਮ ” ਕਿਰਤ ਦਾ ਮੁੱਲ ” ਨੂੰ ਸਾਰਿਆਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਇਸ ਲਘੂ ਫਿਲਮ ਨਰਕ ਵਾਸੀ ਨੂੰ ਪਿਆਰ ਦਿਓਗੇ ਅਤੇ ਪਸੰਦ ਕਰੋਗੇ।