ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਅੱਜ ਮਿਤੀ 10/10/2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ੋਨ ਸ਼ਾਹਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਜ਼ੋਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਸਾਂਝੀ ਅਗਵਾਈ ਵਿੱਚ ਫ਼ਿਰੋਜ਼ਪੁਰ ਰੇਲ ਧਰਨੇ ਵਾਸਤੇ ਜ਼ੋਨ ਲੋਹੀਆਂ ਅਤੇ ਜ਼ੋਨ ਸ਼ਾਹਕੋਟ ਅਤੇ ਜ਼ੋਨ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਜੱਥਾ ਰਵਾਨ ਕੀਤਾ ਗਿਆ ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰ ਰਣ ਸਿੰਘ ਨੇ ਫ਼ਿਰੋਜ਼ਪੁਰ ਧਰਨੇ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਜਿਹੜਾ ਸਰਕਾਰ ਕੋਲੇ ਅਤੇ ਤੇਲ ਦੀ ਕਮੀ ਦੱਸਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਇਸ ਤੋਂ ਬਾਜ ਆ ਜਾਵੇ ।ਸੂਬਾ ਪ੍ਰਧਾਨ ਸਤਨਾਮ ਸਿੰਘ ਪੱਨੂੰ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੁੱਦ ਸਾਰੇ ਦੇਸ਼ ਦੀਆਂ ਜਥੇਬੰਦੀਆਂ ਸੱਦ ਕੇ ਮੀਟਿੰਗ ਕਰੇ ।ਉਹਨਾਂ ਕਿਹਾ ਕਿ ਜੇਕਰ ਸਰਕਾਰ ਮਸਲੇ ਦਾ ਕੋਈ ਹੱਲ ਨਹੀਂ ਕਰਦੀ ਤਾ ਅਸੀਂ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ ।ਉਹਨਾਂ ਕਿਹਾ ਕਿ ਜਾ ਤਾਂ ਸਰਕਾਰ ਕਿਸਾਨ ਵਿਰੋਧੀ ਤਿੰਨੇ ਆਰਡੀਨੇਸ ਰੱਦ ਕਰੇ ਨਹੀਂ ਤਾਂ ਸਾਡੇ ਸੰਘਰਸ਼ ਦਾ ਸਾਹਮਣਾਂ ਕਰਨ ਵਾਸਤੇ ਤਿਆਰ ਰਹੇ ।ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਜਲੀ ਅੇਕਟ 2020 ਰੱਦ ਕਰਕੇ ਬਿਜਲੀ ਉਤਪਾਦਨ ਦਾ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫੈਸਲਾ ਵਾਪਸ ਲਵੇ,ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਮੰਗ ਕੀਤੀ ਕਿ ਸਰਕਾਰ ਸਰਕਾਰੀ ਦਫ਼ਤਰਾਂ ਵਿੱਚ ਭਰਿਸ਼ਟਾਚਾਰ ਨੂੰ ਖਤਮ ਕਰੇ , ਕੋਵਿਡ 19 ਦੀ ਆੜ ਵਿੱਚ ਹਸਪਤਾਲਾਂ ਵਿੱਚ ਹੁੰਦੀ ਲੁੱਟ ਰੋਕੇ,ਪ੍ਰਧਾਨ ਸਰਵਣ ਸਿੰਘ ਬਾਉਪੁਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ,ਆੜਤੀਆਂ ਅਤੇ ਬੇਕਾਂ ਵੱਲੋਂ ਹੁੰਦੀਆਂ ਕਿਸਾਨ ਦੀਆ ਕੁਰਕੀਆਂ ਰੋਕੀਆਂ ਜਾਣ ,ਹੜ੍ਹ ਪੀੜਤਾਂ ਦੇ ਖੇਤਾਂ ਅਤੇ ਮਕਾਨਾਂ ਦਾ ਮੁਆਵਜਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਜ਼ੋਨ ਸ਼ਾਹਕੋਟ ਦੇ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਨਿਜੀਕਰਣ ਬੰਦ ਕੀਤਾ ਜਾਵੇ , ਘਰੇਲੂ ਬਿਜਲੀ 1 ਰੂ: ਪ੍ਰਤੀ ਯੂਨਿਟ ਦਿੱਤੀ ਜਾਵੇ ।ਬਾਅਦ ਵਿੱਚ ਸ਼ਾਮ ਨੂੰ ਸੂਬਾ ਪ੍ਰਧਾਨ ਸਤਨਾਮ ਸਿੰਘ ਪੱਨੂੰ ਅਤੇ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਯੋਗ ਅਗਵਾਈ ……,,, ਅਤੇ ਸਰਕਾਰ ਵੱਲੋਂ ਜਾਰੀ ਕੀਤੇ ਮਾਰੂ ਆਰਡੀਨੇਸਾ ਖ਼ਿਲਾਫ਼ ਇਕ ਜੁੱਟ ਹੋਣ ਲਈ ਅਪੀਲ ਕੀਤੀ।ਇਸ ਮੋਕੇ ਤੇ ਸਵਰਨ ਸਿੰਘ ਸਾਦਿਕ ਪੁਰ ਖ਼ਜ਼ਾਨਚੀ ਜ਼ੋਨ ਸ਼ਾਹਕੋਟ ,ਸਕੱਤਰ ਜਰਨੇਲ ਸਿੰਘ ਰਾਂਮੇ,ਪ੍ਰੇਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਮੀਤ ਸਕੱਤਰ ਲਵਪ੍ਰੀਤ ਸਿੰਘ ਕੋਟਲੀ ,ਸ਼ੇਰ ਸਿੰਘ ਰਾਮੇ,ਮੇਜਰ ਸਿੰਘ ਜਾਫਰਵਾਲ , ਸੁਖਦੇਵ ਸਿੰਘ ਦੇਬਾ ,ਭਜਨ ਸਿੰਘ ਰਾਜੇਵਾਲ,ਰਜਿੰਦਰ ਸਿੰਘ ਨੰਗਲਅੰਬੀਆਂ ,ਸਤਨਾਮ ਸਿੰਘ ਕੋਟਲਾ ਸੂਰਜਮੱਲ ,ਜਸਵਿੰਦਰ ਸਿੰਘ ਰੇੜਵਾਂ ,ਸਵਰਨ ਸਿੰਘ ਕਿੱਲੀ , ਵੱਸਣ ਸਿੰਘ ਕੋਠਾ , ਬਲਬੀਰ ਸਿੰਘ ਮੁੰਡੀ ਸ਼ੇਰੀਆ ,ਗੁਰਦੀਪ ਸਿੰਘ ਚੱਕ ਵਡਾਲਾ ,ਮੋਹਣ ਸਿੰਘ ਜਲਾਲ ਪੁਰ ,ਅਜੀਤ ਸਿੰਘ ਜਾਣੀਆਂ ,ਕਿਸ਼ਨ ਦੇਵ ਮਿਆਂਣੀ ,ਕੁਲਦੀਪ ਸਿੰਘ ਭੱਗੁਪੁਰੀਏ ,ਸਵਰਨ ਸਿੰਘ ਮੁੰਡੀ ਸ਼ੇਰੀਆਂ ,ਪਰਮਜੀਤ ਸਿੰਘ ਸਰਦਾਰਆਲਾ,ਸੁਖਪ੍ਰੀਤ ਸਿੰਘ ਪੱਸਣ ਕਦੀਮ ,ਹਾਕਮ ਸਿੰਘ ,ਬਲਜਿੰਦਰ ਢਿਲ਼ੋ,ਬਲਜਿੰਦਰ ਸਿੰਘ ਸ਼ੇਰਪੁਰ ,ਤਰਸੇਮ ਸਿੰਘ ,ਭਜਨ ਸਿੰਘ ,ਪਰਮਜੀਤ ਸਿੰਘ , ਸੁਖਪ੍ਰੀਤ ਰਾਮੇਂ,ਅਮਰਸਿੰਘ ,ਮੁਖਤਿਆਰ ਸਿੰਘ ,ਜਸਵੰਤ ਸਿੰਘ ਮੁੰਡੀ ਛੰਨਾਂ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਆਗੁ ਸ਼ਾਮਿਲ ਹੋਏ ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ