ਫਗਵਾੜਾ ( ਡਾ ਰਮਨ) ਧੰਨ ਧੰਨ ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸਿਲਬਹਾਰ ਜੀ ਅਤੇ ਰੱਤੂ ਜਠੇਰਿਆਂ ਦੇ ਪਵਿੱਤਰ ਅਸਥਾਨ ਝੰਡੇਰ ਕਲਾਂ ਖੁਰਦ ਵਿਖੇ ਰੱਤੂ ਜਠੇਰੇ ਪ੍ਰਬੰਧਕ ਕਮੇਟੀ ਰਜਿ. ਵਲੋਂ ਵਿਸਾਖੀ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਜਨਕਰਾਜ ਰੱਤੂ ਦੀ ਅਗਵਾਈ ਹੇਠ ਕੋਵਿਡ-19 ਸਬੰਧੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ ਵੱਡੇ ਵਢੇਰਿਆਂ ਦੀ ਯਾਦ ਵਿਚ ਹਵਨ-ਧੂਫ ਪਾਇਆ ਗਿਆ। ਇਸ ਮੋਕੇ ਰੱਤੂ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਬਸਪਾ ਦੇ ਜੋਨ ਇੰਚਾਰਜ ਪਰਵੀਨ ਬੰਗਾ ਨੇ ਦਰਬਾਰ ਵਿਖੇ ਨਤਮਸਤਕ ਹੋਣ ਉਪਰੰਤ ਸਮੂਹ ਹਾਜਰੀਨ ਨੂੰ ਵਿਸਾਖੀ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 130ਵੇਂ ਜਨਮ ਦਿਵਸ ਦੀ ਵਧਾਈ ਦਿੱਤੀ। ਉਹਨਾਂ ਵਿਸਾਖੀ ਨਾਲ ਸਬੰਧਤ ਖਾਲਸਾ ਪੰਥ ਦੀ ਸਾਜਨਾ ਦੇ ਇਤਿਹਾਸ ਨੂੰ ਯਾਦ ਕੀਤਾ ਅਤੇ ਬਾਬਾ ਸਾਹਿਬ ਵਲੋਂ ਦਲਿਤਾਂ, ਪਛੜਿਆਂ ਤੇ ਔਰਤਾਂ ਲਈ ਕੀਤੇ ਸੰਘਰਸ਼ ਬਾਰੇ ਚਾਨਣਾ ਪਾਇਆ। ਮੁੱਖ ਸੇਵਾਦਾਰ ਪਿ੍ਰੰਸੀਪਲ ਜਨਕ ਰਾਜ ਰੱਤੂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੁਆਉਣੀ ਚਾਹੀਦੀ ਹੈ ਕਿਉਂਕਿ ਪੜ੍ਹਿਆ ਲਿਖਿਆ ਸਮਾਜ ਹੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸਕਦਾ ਹੈ। ਉਹਨਾਂ ਸਮੂਹ ਰੱਤੂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਰੱਤੂ ਜਠੇਰਿਆਂ ਦੇ ਪਵਿੱਤਰ ਅਸਥਾਨ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਸਮਾਗਮ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਮਾਗਮ ਵਿਚ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਰਜਿੰਦਰ ਸਿੰਘ ਨੇ ਵੀ ਸਮੂਹ ਸੰਗਤ ਨੂੰ ਵਿਸਾਖੀ ਦੇ ਸ਼ੁੱਭ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰੇ ਹੀ ਦਿਨ ਤਿਓਹਾਰ ਰੱਲਮਿਲ ਕੇ ਮਨਾਉਂਦੇ ਹੋਏ ਏਕਤਾ ਅਤੇ ਭਾਈਚਾਰੇ ਦਾ ਸਬੂਤ ਦੇਣਾ ਚਾਹੀਦਾ ਹੈ। ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਮੈਨੇਜਰ ਅਵਤਾਰ ਰਾਮ, ਗਿਆਨ ਚੰਦ, ਮੇਜਰ ਰਾਮ, ਅਜੀਤ ਰਾਮ, ਬਾਬਾ ਸ਼ਾਮ ਲਾਲ, ਬਾਬਾ ਗੇਜੂ ਰਾਮ, ਹਰਪ੍ਰੀਤ ਕੋਟਲੀ, ਸੁਨੀਲ ਨੰਗਲ, ਰੂਪ ਲਾਲ, ਗੁਰਦੇਵ ਸਿੰਘ, ਚਮਨ ਲਾਲ, ਕਮਲ ਰੱਤੂ, ਰਾਜੇਸ਼ ਰੱਤੂ, ਬੀ.ਕੇ. ਰੱਤੂ, ਹਰਦੇਵ ਰੱਤੂ, ਦੇਸਰਾਜ, ਇਰਵਨ ਰੱਤੂ, ਸੁਰਿੰਦਰ ਰੱਤੂ, ਜਸਪਾਲ ਰੱਤੂ, ਬਖਸ਼ੀਸ਼ ਸਿੰਘ, ਨੰਬਰਦਾਰ ਪਰਮਜੀਤ ਤਾਹਰਪੁਰ, ਨੰਬਰਦਾਰ ਸੁਖਚੈਨ ਸਿੰਘ ਲੰਗੇਰੀ, ਨੰਬਰਦਾਰ ਜਗਿੰਦਰ ਸਿੰਘ, ਗੁਰਪ੍ਰੀਤ ਥੰਮਣਵਾਲ, ਨੰਬਰਦਾਰ ਧਰਮਪਾਲ ਸਿੰਘ, ਨੰਬਰਦਾਰ ਪਿਆਰਾ ਲਾਲ, ਲਾਲ ਚੰਦ, ਸੁੱਚਾ ਸਿੰਘ, ਤੀਰਥ ਸਿੰਘ ਸਰਪੰਚ ਖਾਨਪੁਰ, ਮੀਨਾ ਕੁਮਾਰੀ, ਭਜਨ ਕੌਰ, ਰਾਜ ਰਾਣੀ, ਕਾਂਤਾ ਦੇਵੀ, ਬਲਜੀਤ ਕੌਰ, ਜਗੀਰ ਕੌਰ, ਤਲਵਿੰਦਰ ਕੌਰ, ਕਮਲਜੀਤ ਕੌਰ ਸਰਪੰਚ ਲਿੱਦੜ ਖੁਰਦ, ਦੇਵੀ ਰੱਤੂ ਸਰਪੰਚ ਤਾਹਰਪੁਰ, ਪ੍ਰੋਮਿਲਾ ਦੇਵੀ ਸਰਪੰਚ ਝੰਡੇਰ ਕਲਾਂ, ਅਜਮੇਰ ਸਿੰਘ, ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਆਤਮਾ ਸਿੰਘ, ਬਲਵੀਰ ਸਿੰਘ, ਰਜਿੰਦਰ ਸਿੰਘ, ਸੋਹਨ ਸਿੰਘ, ਜੱਥੇਦਾਰ ਰਾਮ ਸਰਨ ਸਿੰਘ, ਰਾਮ ਲਾਲ ਆਦਿ ਹਾਜਰ ਸਨ।