ਆਂਢ ਗੁਆਂਢ ਦੀ ਸ਼ਿਕਾਇਤ ਤੇ ਮੋਹਾਲੀ ਪੁਲਸ ਨੇ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਉੱਚੀ ਆਵਾਜ਼ ਵਿਚ ਗੀਤ ਵਜਾ ਰਿਹਾ ਸੀ ਗੁਆਂਢੀਆਂ ਦੇ ਰੋਕਣ ਤੇ ਗਾਲੀ ਗਲੋਚ ਅਤੇ ਹੱਥੋਪਾਈ ਤੇ ਉੱਤਰ ਆਇਆ । ਜਿਸ ਵਜ੍ਹਾ ਕਰਕੇ ਮੁਹਾਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਰਨਣਯੋਗ ਕਿ ਇਸ ਤੋਂ ਪਹਿਲਾਂ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੀ ਚਰਚਾ ਵੀ ਜ਼ੋਰਾਂ ਤੇ ਰਹੀ ਸੀ।