ਸ਼੍ਰੀ ਰੋਹਿਤ ਸ਼ਰਮਾ ਔਜਲਾ ਜਨਰਲ ਸਕੱਤਰ ਯੂਥ ਕਾਂਗਰਸ ਜਲੰਧਰ ਦਿਹਾਤੀ ਵਲੋਂ ਅੱਜ ਯੂਥ ਪ੍ਰਧਾਨ ਪੰਜਾਬ ਵਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਨੂੰ ਦੇਖਦੇ ਹੋਏ ਅਤੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ 50 ਦੇ ਕਰੀਬ ਵਾਸ਼ੇਵਲ ਪੀਪੀਈ ਕਿੱਟਾ ਐਸ ਐਸ ਪੀ ਦਿਹਾਤੀ ਜਲੰਧਰ ਨਵਜੋਤ ਸਿੰਘ ਮਾਹਲ ਦੇ ਸੁਪੱਰਦ ਕੀਤੀਆ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਐਸ ਐਚ ਓ ਬਿਲਗਾ ਸੁਰਜੀਤ ਸਿੰਘ ਪੱਡਾ, ਅਸ਼ਵਨ ਭੱਲਾ ਸਾਬਕਾ ਪ੍ਰਧਾਨ ਯੂਥ ਅਤੇ ਹਨੀ ਜੋਸ਼ੀ ਮੌਜੂਦਾ ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਜਲੰਧਰ ਹਾਜਰ ਸਨ।

ਸਾਡੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਕਰਫਿਊ ਦੌਰਾਨ ਇਲਾਕੇ ਵਿੱਚ ਰਾਸ਼ਣ ਅਤੇ ਮਾਸਕ ਵਰਤਾਉਣ ਦੀ ਸੇਵਾ ਜਾਰੀ ਸੀ ਅਤੇ ਹੁਣ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਮੇਰੇ ਵੱਲੋਂ ਕਿੱਟਾ ਭੇਂਟ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਮਹਿਕਮੇ ਵਿੱਚ ਵੀ ਜ਼ਰੂਰਤ ਹੋਵੇਗੀ ਮੈਂ ਉੱਥੇ ਹੀ ਪੀਪੀਈ ਕਿੱਟਾ ਪਹੁੰਚਾ ਦੇਵਾਂਗਾ
ਅੰਤ ਵਿੱਚ ਓਹਨਾ ਵੱਲੋ ਐਸ ਐਸ ਪੀ ਸਾਹਿਬ ਦਿਹਾਤੀ ਜਲੰਧਰ ਨਵਜੋਤ ਸਿੰਘ ਮਾਹਲ ਜੀ ਨੂੰ ਕਰੋਨਾ ਬਿਮਾਰੀ ਦੌਰਾਨ ਉਹਨਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ