ਫਗਵਾੜਾ (ਡਾ ਰਮਨ /ਅਜੇ ਕੋਛੜ)
ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਗਾੲੇ ਕਰਫਿਊ ਦੋਰਾਨ ਅੈਸ ਅੈਸ ਪੀ ਕਪੂਰਥਲਾ ਦੇ ਹੁਕਮਾ ਅਤੇ ਅੈਸ ਪੀ ਫਗਵਾੜਾ ਮਨਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਅੈਸ ਪੀ ਸੁਰਿੰਦਰ ਚਾਂਦ ਦੀ ਯੋਗ ਅਗਵਾਈ ਤਹਿਤ ਸਬ ਡਵੀਜ਼ਨ ਫਗਵਾੜਾ ਅਧੀਨ ਆਉਂਦੇ ਥਾਣਾ ਸਤਨਾਮਪੁਰਾ ਦੇ ਅੈਸ ਐਚ ਓ ਮੈਡਮ ਉਸ਼ਾ ਰਾਣੀ ਵਲੋਂ ਅਪਣੇ ਅਧੀਨ ਆਉਂਦੇ ਇਲਾਕਿਆ ਵਿੱਚ ਉਨ੍ਹਾਂ ਲੋਕਾਂ ਤੇ ਪੈਣੀਂ ਨਜ਼ਰ ਰੱਖੀ ਜਾ ਰਹੀ ਹੈ ਜੋ ਲੋਕ ਰੋਟੀ ਰੋਜ਼ੀ ਕਮਾਉਣ ਤੋਂ ਵਾਂਝੇ ਹੋ ਰੋਟੀ ਲੲੀ ਅੌਖੇ ਹੋ ਅਪਣਾ ਟਾਇਮ ਪਾਸ ਕਰ ਰਹੇ ਹਨ ਦੀ ਸ਼ਨਾਖਤ ਕਰ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰ ਉਨ੍ਹਾਂ ਨੂੰ ਖਾਣਾ ਪਹੁੰਚਾਉਣ ਚ ਕੋੲੀ ਕਸਰ ਬਾਕੀ ਨਹੀਂ ਛਂਡ ਰਹੇ ੲਿਸ ਲੜੀ ਉਨ੍ਹਾਂ ਭਗਤਪੁਰਾ , ਪ੍ਰੀਤ ਨਗਰ , ਮਨਸਾ ਦੇਵੀ ਨਗਰ , ਝਾਪੜ ਕਲੋਨੀ , ਮਾਨਵ ਨਗਰ , ਪਹਿਚਾਣ ਨਗਰ , ਦਸ਼ਮੇਸਪੁਰੀ , ਰਾਮਪੁਰਾ , ਗੋਬਿੰਦਪੁਰਾ , ਤੋਂ ੲਿਲਾਵਾ ਵੱਖ-ਵੱਖ ਪਿੰਡਾਂ ਜਿਨ੍ਹਾਂ ਚ ਖੇੜਾ , ਗੰਢਮਾ , ਮੇਹਟਾ , ਨੰਗਲ , ਵਿਖੇ ਜਾਕੇ ਜ਼ਰੂਰਤਮੰਦਾਂ ਨੂੰ ਲੰਗਰ ਛਕਾਇਆ ਉੱਥੇ ਹੀ ਕੁਝ ਪਰਿਵਾਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਮੁਤੱਲਕ ਰਾਸ਼ਨ ਵੀ ਵੰਡਿਆ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਘਰਾ ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਜੇਕਰ ਅਸੀਂ ਅਜਿਹਾ ਕਰਾਗੇ ਤਾ ਅਸੀ ਅਪਣਾ ਅਤੇ ਅਪਣੇ ਆਲੇ ਦੁਆਲੇ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ ਉਨ੍ਹਾਂ ਨੋਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਜੋ ਸੜਕਾਂ , ਚੋਕਾਂ ਗਲੀਆ ਚ ਗੁਟ ਬਣਾ ਕੇ ਬੈਠਦੇ ਹਨ ਉਹ ੲਿਸ ਤੋਂ ਬਾਜ ਆ ਜਾਣ ਨਹੀ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਨਾਲ ਸਬ ਇੰਸਪੈਕਟਰ ਰਘਬੀਰ ਸਿੰਘ , ੲੇ ਅੈਸ ਆਈ ਬਿੰਦਰ , ਮਨਜੀਤ ਸਿੰਘ , ਨਰਿੰਦਰ , ਮੁਕੇਸ਼ ਸ਼ਰਮਾ , ਪਰਵਿੰਦਰ ਸਿੰਘ ਭੱਟੀ , ਕਾਂਸਟੇਬਲ ਪ੍ਰਮਜੀਤ ਸਿੰਘ , ਅਮ੍ਰਿਤ ਪਾਲ ਸਿੰਘ ਆਦਿ ਮੌਜੂਦ ਸਨ