ਫਗਵਾੜਾ (ਡਾ ਰਮਨ /ਅਜੇ ਕੋਛੜ) ਕਰੋਨਾ ਵਾਇਰਸ ਬਿਮਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਤੇ ਹਰ ਸੂਬੇ ਦੀ ਸਰਕਾਰ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਲਾਕਡਾਊਨ ਕਰਫਿਊ ਕਾਰਣ ਪੰਜਾਬ ਦਾ ਕਾਰੋਬਾਰ ਠੱਪ ਹੋ ਗਿਆ ਹੈ ਅਤੇ ਬਾਹਰੀ ਸਟੇਟ ਤੋ ਆਏ ਮਜ਼ਦੂਰ ਅਤੇ ਦਿਹਾੜੀਦਾਰ ਬੇਰੋਜ਼ਗਾਰ ਹੋ ਗੲੇ ਹਨ ਪੰਜਾਬ ਸਰਕਾਰ ਭਾਵੇਂ ੲਿਨ੍ਹਾਂ ਦੇ ਖਾਣ-ਪੀਣ ਲੲੀ ਰਾਸ਼ਨ ਸਮਗਰੀ ਅਤੇ ਹੋਰ ਪ੍ਰਕਾਰ ਦੀ ਸਹੁਲਤਾ ਮੁਹੱਈਆ ਕਰਵਾ ਰਹੀ ਹੈ ੲਿਸ ਤੋਂ ੲਿਲਾਵਾ ਆਮ ਜਨਤਾ ਵੀ ੲਿਸ ਸਕੰਟ ਦੀ ਘੜੀ ਵਿੱਚ ਅਪਣਾ ਬਣਦਾ ਯੋਗਦਾਨ ਪਾ ਰਹੀ ਹੈ ੲਿਸ ਦੌਰਾਨ ਮਹਿਮੀ ਪਰਿਵਾਰ ਵਲੋ ਥਾਣਾ ਸਤਨਾਮਪੁਰਾ ਅੈਸ ਐਚ ਓ ਊਸ਼ਾ ਰਾਣੀ ਦੀ ਅਗਵਾਈ ਹੇਠ ੲਿਲਾਕਾ ਮਾਨਵ ਨਗਰ , ਅਰੋੜਾ ਕਲੋਨੀ , ਪਹਿਚਾਣ ਨਗਰ ਵਿੱਖੇ ਜਾਕੇ 170 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਖਾਣਾ ਖੁਆਇਆ ਅਤੇ ਨਾਲ ਹੀ ਕਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਪ੍ਰਤੀ ਲੋਕਾ ਨੂੰ ਜਾਗਰੂਕ ਕਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਅਪੀਲ ਕੀਤੀ ੲਿਸ ਮੌਕੇ ੲੇ ਅੈਸ ਆਈ ਅਸ਼ਵਨੀ ਕੁਮਾਰ , ਬਲਵਿੰਦਰ ਕੁਮਾਰ ਮਹਿਮੀ ,ਸੋਰਵ ਮਹਿਮੀ , ਗੁਲਸ਼ਨ ਮਹਿਮੀ , ਨਿਰਮਲ ਕੌਰ ਨਿੰਮੋ , ਮਨਜੀਤ ਸਿੰਘ ਜੀਤਾ , ਤਜਿੰਦਰ ਕੌਰ ਤੋਂ ਇਲਾਵਾ ਹੋਰ ਵੰਲਟੀਅਰਜ ਮੋਜੂਦ ਸਨ