ਫਗਵਾੜਾ (ਡਾ ਰਮਨ ) ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਨੌਰਥ ਵਲੋਂ ਗੁਰੂ ਨਾਨਕ ਬਿਰਧ ਅਤੇ ਅਨਾਥ ਆਸ਼ਰਮ ਪਿੰਡ ਵਿਰਕਾਂ ਨੂੰ ਰੋਜਾਨਾ ਵਰਤੋਂ ਲਈ ਕੱਚੀਆਂ ਸਬਜੀਆਂ ਦੀ ਸੇਵਾ ਭੇਂਟ ਕੀਤੀਆਂ ਕੀਤੀ ਗਈ। ਇਸ ਮੌਕੇ ਰੋਟਰੀ ਪ੍ਰਧਾਨ ਨਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਆਸ਼ਰਮ ਦੀ ਹਰ ਸੰਭਵ ਸੇਵਾ ਅਤੇ ਸਹਾਇਤਾ ਜਾਰੀ ਰੱਖੀ ਜਾਵੇਗੀ ਤਾਂ ਜੋ ਇੱਥੇ ਰਹਿੰਦੇ ਸ਼ਾਸ੍ਰਿਤਾਂ ਨੂੰ ਕਿਸੇ ਤਰ•ਾਂ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਆਸ਼ਰਮ ਦੇ ਵਸਨੀਕਾਂ ਦੀ ਹਰ ਲੋੜ ਨੂੰ ਪੂਰੀ ਕਰਨ ਦਾ ਸੰਭਵ ਉਪਰਾਲਾ ਕੀਤਾ ਜਾਵੇਗਾ। ਆਸ਼ਰਮ ਦੇ ਪ੍ਰਬੰਧਕਾਂ ਨੇ ਰੋਟਰੀ ਕਲੱਬ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਅਜਿਹੇ ਉਪਰਾਲੇ ਆਸ਼ਰਮ ਲਈ ਬਹੁਤ ਹੀ ਲਾਹੇਵੰਦ ਹਨ ਜਿਹਨਾਂ ਕਰਕੇ ਆਸ਼ਰਮ ਨੂੰ ਚਲਾਉਣਾ ਸੌਖਾ ਹੋਇਆ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਵੀਰ ਪਾਲ ਸਕੱਤਰ, ਜਸਵਿੰਦਰ ਸਿੰਘ ਬੋਇਲ ਕੈਸ਼ੀਅਰ, ਰਜਿੰਦਰ ਸਿੰਘ ਵਿਰਦੀ, ਹਰਦੀਪ ਸਿੰਘ ਭੋਗਲ, ਕਲਦੀਪ ਸਿੰਘ, ਰਾਜ ਕੁਮਾਰ , ਨਰੇਸ਼ ਸ਼ੁਕਲਾ ਅਤੇ ਰਵੀ ਬਾਂਸਲ ਆਦਿ ਹਾਜਰ ਸਨ