* ਪਿੰਡ ਪੱਧਰ ਤੇ ਪੰਚਾਇਤਾਂ ਵਲੋਂ ਕੀਤੇ ਪ੍ਰਬੰਧਾਂ ਦਾ ਲਿਆ ਜਾਇਜਾ
ਫਗਵਾੜਾ ( ਡਾ ਰਮਨ /ਅਜੇ ਕੋਛੜ) ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਨਾਲ ਬਣੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਚਾਇਤਾਂ ਨੂੰ ਪੰਚਾਇਤੀ ਆਮਦਨ ਵਿਚੋਂ ਰੋਜਾਨਾ ਪੰਜ ਹਜ਼ਾਰ ਰੁਪਏ ਨਾਲ ਲੋੜਵੰਦਾਂ ਨੂੰ ਰਾਸ਼ਨ ਸਮੇਤ ਹੋਰ ਲੋੜੀਂਦੀਆਂ ਵਸਤੂਆਂ ਦੀ ਪੂਰਤੀ ਕਰਵਾਉਣ ਦੇ ਦਿੱਤੇ ਹੁਕਮਾ ਦੀ ਹੋ ਰਹੀ ਪਾਲਣਾ ਦਾ ਜਾਇਜਾ ਲੈਣ ਲਈ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਹਲਕੇ ਦੇ ਪਿੰਡਾਂ ਮੌਲੀ, ਨਿਹਾਲਗੜ•, ਨਵੀਂ ਅਬਾਦੀ, ਨਾਰੰਗਸ਼ਾਹਪੁਰ, ਮਸਤ ਨਗਰ, ਗੰਢਵਾਂ, ਮੇਹਟਾਂ, ਹਰਦਾਸਪੁਰ, ਮਹੇੜੂ ਤੇ ਨਾਨਕ ਨਗਰੀ ਆਦਿ ਦਾ ਦੌਰਾ ਕੀਤਾ ਉਨ੍ਹਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਪ੍ਰਧਾਨ ਦਿਹਾਤੀ ਕਾਂਗਰਸ ਫਗਵਾੜਾ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਉਪ ਚੇਅਰਮੈਨ ਜਗਜੀਵਨ ਖਲਵਾੜਾ, ਸੀਨੀਅਰ ਕਾਂਗਰਸੀ ਆਗੂ ਸਾਬੀ ਵਾਲੀਆ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਦੀਪ ਸਿੰਘ ਹਰਦਾਸਪੁਰ, ਸੁਖਵਿੰਦਰ ਸਿੰਘ ਰਾਣੀਪੁਰ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਪਿੰਡ ਮਹੇੜੂ ਦੇ ਸਰਪੰਚ ਸੁਖਵਿੰਦਰ ਸਿੰਘ ਕਾਲਾ ਅਤੇ ਤੀਰਥ ਰਾਮ ਮੈਂਬਰ ਪੰਚਾਇਤ ਨੇ ਦੱਸਿਆ ਕਿ ਪੰਚਾਇਤੀ ਫੰਡ ਤੋਂ ਇਲਾਵਾ ਗੁਰਮੁਖ ਸਿੰਘ ਡੱਬ ਮਨੀਲਾ ਸਮੇਤ ਪ੍ਰਵਾਸੀ ਭਾਰਤੀਆਂ ਦੇ ਵਢਮੁੱਲੇ ਸਹਿਯੋਗ ਨਾਲ ਰੋਜਾਨਾ ਦੋ ਤੋਂ ਢਾਈ ਹਜਾਰ ਵਿਅਕਤੀਆਂ ਦਾ ਖਾਣਾ ਤਿਆਰ ਕਰਵਾ ਕੇ ਵੰਡਿਆ ਜਾਂਦਾ ਹੈ। ਇਸ ਉਪਰਾਲੇ ਦੀ ਵਿਧਾਇਕ ਧਾਲੀਵਾਲ ਨੇ ਖਾਸ ਤੌਰ ਤੇ ਸ਼ਲਾਘਾ ਕੀਤੀ। ਸਮੂਹ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਦੱਸਿਆ ਕਿ ਪਿੰਡਾਂ ‘ਚ ਸਰਕਾਰੀ ਹੁਕਮਾ ਦੀ ਪਾਲਣਾ ਕਰਦੇ ਹੋਏ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ ਅਤੇ ਬਿਨਾ ਖਾਸ ਵਜ੍ਹਾ ਕਿਸੇ ਨੂੰ ਵੀ ਪਿੰਡਾਂ ‘ਚ ਆਉਣ ਜਾਂ ਬਾਹਰ ਜਾਣ ਨਹੀਂ ਦਿੱਤਾ ਜਾ ਰਿਹਾ। ਵਿਧਾਇਕ ਧਾਲੀਵਾਲ ਨੇ ਸਮੂਹ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਲੋਕਡਾਊਨ ਕਰਫਿਊ ਦੌਰਾਨ ਕੈਪਟਨ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਉਹ ਖੁਦ ਵੀ ਹਰ ਸਮੇਂ ਪਿੰਡਾਂ ਦੇ ਲੋਕਾਂ ਦੀ ਸੇਵਾ ਵਿਚ ਹਾਜਰ ਹਨ। ਇਸ ਮੌਕੇ ਰੇਸ਼ਮ ਕੌਰ ਉਪ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਜ਼ਿਲ੍ਹਾ ਪਰੀਸ਼ਦ ਮੀਨਾ ਰਾਣੀ ਭਬਿਆਣਾ, ਨਿਸ਼ਾ ਰਾਣੀ ਖੇੜਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਡਾ. ਸੁਰਿੰਦਰ ਕੁਮਾਰ ਸਰਪੰਚ ਮੇਹਟਾਂ, ਰੇਸ਼ਮ ਕੌਰ ਸਰਪੰਚ ਨਿਹਾਲਗੜ•, ਪੁਰਸ਼ੋਤਮ ਲਾਲ ਸਰਪੰਚ ਨਾਨਕ ਨਗਰੀ ਆਦਿ ਤੋਂ ਇਲਾਵਾ ਬੋਬੀ ਵੋਹਰਾ, ਪਾਰਸ ਆਦਿ ਹਾਜਰ ਸਨ।