ਫਗਵਾੜਾ,13 ਮਾਰਚ (ਡਾ ਰਮਨ/ਅਜੇ ਕੋਛੜ) ਕੈਂਸਰ ਵਰਗੀ ਭਿਆਨਕ ਬੀਮਾਰੀ ਦੀ ਰੋਕਥਾਮ ਲਈ ਅੱਜ ਗ੍ਰਾਮ ਪੰਚਾਇਤ ਪਿੰਡ ਗੰਡਵਾਂ ਵਲੋਂ ਸਮਾਜ ਸੇਵਕ ਵੈਲਫੇਅਰ ਸੁਸਾਇਟੀ, ਐਨ.ਆਰ.ਆਈ. ਵੀਰਾਂ, ਗੁਰਦੁਆਰਾ ਗੁਰੂ ਰਵਿਦਾਸੁ ਜੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰੋਕੋ ਕੈਂਸਰ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸੈਂਕੜੇ ਮਰੀਜਾਂ ਦੇ ਫ੍ਰੀ ਟੈਸਟ ਕੀਤੇ ਗਏ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਵੰਡੀਆਂ ਗਈਆ। ਇਸ ਮੌਕੇ ਸਰਪੰਚ ਕਮਲੇਸ਼ ਰਾਣੀ ਨੇ ਸਮੂਹ ਸਹਿਯੋਗੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਉਪ ਪ੍ਰਧਾਨ ਮਦਨ ਲਾਲ ਸਾਬਕਾ ਸਰਪੰਚ, ਪੰਚ ਗਰਧਾਰੀ ਲਾਲ ਕੈਸ਼ੀਅਰ, ਸਤਨਾਮ ਝੱਲੀ, ਸਰਪੰਚ ਕਮਲੇਸ਼ ਰਾਣੀ, ਜਸਵਿੰਦਰ ਠੇਕੇਦਾਰ, ਲਖਵੀਰ ਪੰਚ, ਦੀਸ਼ੋ ਪੰਚਣੀ, ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।