ਸਾਹਬੀ ਦਾਸੀਕੇ ਸ਼ਾਹਕੋਟੀ 7340722856

ਅੱਜ ਸਾਰੇ ਹਿੰਦੁਸਤਾਨ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਰਵਾਇਤੀ ਢੰਗਾਂ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਰੈੱਡ ਰਿਬਨ ਕਲੱਬ ਸ਼ਾਹਕੋਟ ਵੱਲੋਂ ਵਿਲੱਖਣ ਪਹਿਲ ਕਰਦੇ ਹੋਏ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸਾਰੇ ਮੈਂਬਰਾਂ ਵੱਲੋਂ 2 ਘੰਟੇ ਸ਼ਾਹਕੋਟ ਗਊਸ਼ਾਲਾ ਵਿੱਚ ਸੇਵਾ ਕੀਤੀ ਗਈ ਅਤੇ ਇਕ ਟਰਾਲੀ ਪਠਿਆਂ ਦੀ ਦਾਨ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਪ੍ਰਧਾਨ ਮਲਹੋਤਰਾ ਜੀ ਨੇ ਦੱਸਿਆ ਕਿ ਕਲੱਬ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਤੋਂ ਪਹਿਲਾਂ ਵੀ ਰਾਜ ਗਿੱਲ ਯੂ ਕੇ ਅਤੇ ਹੋਰ ਵੀ ਕਈ ਸਮਾਜ ਸੇਵੀ ਲੋਕਾਂ ਨੇ ਸਾਡੀ ਕਾਫੀ ਮਦਦ ਕੀਤੀ ਹੈ। ਅਸੀਂ ਗਊਸ਼ਾਲਾ ਕਮੇਟੀ ਵੱਲੋਂ ਰੈੱਡ ਰਿਬਨ ਕਲੱਬ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਸ਼ਹਿਰ ਦੇ ਹੋਰ ਲੋਕਾਂ ਨੂੰ ਵੀ ਇਸ ਨੇਕ ਕਾਰਜ ਤੋਂ ਪ੍ਰੇਰਨਾ ਲੈਣ ਦੀ ਅਪੀਲ ਕਰਦੇ ਹਾਂ। ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਸੰਕਟ ਕਾਰਨ ਜਿਥੇ ਆਮ ਲੋਕਾਂ ਦਾ ਜੀਵਨ ਨਿਰਬਾਹ ਔਖਾ ਹੋ ਗਿਆ ਹੈ ਉਥੇ ਹੀ ਗਊਸ਼ਾਲਾ ਦੀਆਂ ਗਊਆਂ ਲਈ ਵੀਂ ਚਾਰੇ ਦੀ ਘਾਟ ਮਹਿਸੂਸ ਹੋ ਰਹੀ ਹੈ । ਸੋ ਅੱਜ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਾਡੇ ਕਲੱਬ ਵੱਲੋਂ ਇਹ ਨੇਕ ਕੰਮ ਕਰਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਕਲੱਬ ਵੱਲੋਂ ਗਊ ਮਾਤਾ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਅਰਦਾਸ ਬੇਨਤੀ ਵੀ ਕੀਤੀ ਗਈ ਕਿ ਉਹ ਸਾਡੇ ਦੇਸ਼ ਦੇ ਲੋਕਾਂ ਦੀ ਇਸ ਕਰੋਨਾ ਮਹਾਮਾਰੀ ਸੰਕਟ ਤੋਂ ਰੱਖਿਆ ਕਰਨ ਅਤੇ ਕਲੱਬ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮ ਕਰਦੇ ਰਹਿਣ। ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾਕਟਰ ਨਰੇਸ਼ ਸੱਗੂ, ਮੇਜਰ ਸਿੰਘ ਮੰਡ, ਰੀਟਾਇਰਡ ਮਾਸਟਰ ਕੁਲਜੀਤ ਸਿੰਘ, ਚੇਅਰਮੈਨ ਧਰਮਵੀਰ, ਸੈਕਟਰੀ ਰਾਕੇਸ਼ ਕੁਮਾਰ ਖਹਿਰਾ, ਖਜਾਨਚੀ ਜਤਿੰਦਰ ਅਰੋੜਾ, ਪ੍ਰੈੱਸ ਸਕੱਤਰ ਪਵਨ ਅਗਰਵਾਲ, ਸਕੱਤਰ ਸਰਬਜੀਤ ਸਿੰਘ ਸੰਢਾਵਾਲ, ਕਲੱਬ ਮੈਂਬਰ ਪ੍ਰਿਤਪਾਲ ਸਿੰਘ, ਵੀਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ ਮਲਸੀਆਂ, ਸੰਜੀਵ ਕੁਮਾਰ , ਮਿਹਰ ਸਿੰਘ, ਸੁੱਚਾ ਸਿੰਘ ਅਤੇ ਸੁਰਜੀਤ ਸਿੰਘ ਹਾਜ਼ਰ ਸਨ