ਫਗਵਾੜਾ (ਡਾ ਰਮਨ/ਅਜੇ ਕੋਛੜ ) ਜੀ ਆਰ ਪੀ ਪੁਲਿਸ ਵਲੋਂ ਰੇਲਵੇ ਸਟੇਸ਼ਨ ਤੇ ਰੂਟਿਨ ਚੈਕਿੰਗ ਦੌਰਾਨ ੲਿੱਕ ਲਾਵਾਰਿਸ ਬੈਗ ਬਰਾਮਦ ਹੋਇਆ ਹੈ , ਜਿਸ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਕਰੀਬ ਚਾਰ ਕਿਲੋ ਗਾਜਾ ਬ੍ਰਾਮਦ ਕੀਤਾ ਗਿਆ ਜੀ ਆਰ ਪੀ ਪੁਲਿਸ ਵਲੋਂ ੲਿਸ ਮਾਮਲੇ ਸੰਬੰਧੀ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ੲਿਸ ਸਬੰਧੀ ਜਾਣਕਾਰੀ ਦਿੰਦਿਆਂ ਜੀ ਆਰ ਪੀ ਚੋਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਪਣੀ ਪੁਲਿਸ ਪਾਰਟੀ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਸੀ ਜਦੋ ਪੁਲਿਸ ਪਾਰਟੀ ਪਲੈਟਫਾਰਮ ਨੰ 2 ਤੇ ਪਹੁੰਚੀ ਤਾ ਕੰਟੀਨ ਨਜ਼ਦੀਕ ਉਕਤ ਲਾਵਾਰਿਸ ਬੈਗ ਉਨ੍ਹਾਂ ਨੂੰ ਨਜਰ ਆਇਆ ਉਨ੍ਹਾਂ ਵਲੋਂ ਖੁਫ਼ਿਆ ਤੋਰ ਤੇ ਕਾਫੀ ਸਮਾ ਬੈਗ ਦੇ ਮਾਲਕ ਦੀ ਉਡੀਕ ਕੀਤੀ ਗੲੀ ਪਰ ਮੋਕੇ ਤੇ ਕੋੲੀ ਵੀ ਨਹੀ ਪੁੱਜਾ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ