ਫਗਵਾੜਾ ( ਡਾ ਰਮਨ। , ਅਜੇ ਕੋਛੜ )

ਅੱਜ ਫਗਵਾੜਾ ਰੇਲਵੇ ਸਟੇਸ਼ਨ ਵਿਖੇ ਜੀ ਆਰ ਪੀ ਚੋਕੀ ਇੰਚਾਰਜ ਗੁਰਭੇਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾੲੀ ਚੈਕਿੰਗ ਦੌਰਾਨ ਏ ਅੈਸ ਆੲੀ ਮਨ , ਹਰਿੰਦਰ ਸਿੰਘ , ਸ਼ਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਰੇਲਵੇ ਸਟੇਸ਼ਨ ਫਗਵਾੜਾ ਵਿਖੇ ੲਿੱਕ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਦੋਰਾਨ ਰੇਲਵੇ ਸਟੇਸ਼ਨ ਤੇ 2 ਬੱਚੇ ਜਿਨ੍ਹਾਂ ਦਾ ਨਾਮ ਪ੍ਰਭਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ 12 ਸਾਲ ਅਤੇ ਵਿਸ਼ਾਲ ਸ਼ਰਮਾ ਪੁੱਤਰ ਦੇਸ ਰਾਜ ਉਮਰ15 ਸਾਲ ਵਾਸੀ ਦੋਸਾਂਝ ਕਲਾਂ ਗੁਰਾਇਆ ਜ਼ਿਲ੍ਹਾ ਜਲੰਧਰ ਲਵਾਰਿਸ ਹਾਲਤ ਵਿੱਚ ਘੁੰਮਦੇ ਵਿਖੇ ਜਿਨ੍ਹਾਂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ 6 ਵੀ ਜਮਾਤ ਅਤੇ 9 ਜਮਾਤ ਚ ਪੜਦੇ ਹਨ ਅਤੇ ਘਰਦਿਆਂ ਨੂੰ ਬਿਨਾਂ ਦੱਸੇ ਕੱਟੜਾ ਜੰਮੂ ਕਸ਼ਮੀਰ ਜਾ ਰਹੇ ਸਨ ਪੁਲਿਸ ਨੇ ੲਿਨ੍ਹਾਂ ਦੇ ਮਾਂ ਬਾਪ ਨਾਲ ਸੰਪਰਕ ਕਰ ਉਨ੍ਹਾਂ ਨੂੰ ਪੁਲਸ ਚੋਕੀ ਬੁਲਾ ਬੱਚਿਆਂ ਨੂੰ ਉਨ੍ਹਾਂ ਹਵਾਲੇ ਕੀਤਾ ਬੱਚਿਆਂ ਦੇ ਮਾਪਿਆਂ ਨੇ ਬਚਿੱਆ ਦੇ ਮਿਲਨ ਤੇ ਪੁਲਸ ਦਾ ਧੰਨਵਾਦ ਕੀਤਾ