ਫਗਵਾੜਾ (ਡਾ ਰਮਨ )
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ,ਜ਼ਿਲ੍ਹਾ ਜਲੰਧਰ ਇਕਾਈ ਦੀ ਹੰਗਾਮੀ ਮੀਟਿੰਗ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਵਿੱਚ ਹੋਈ।ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜਨਰਲ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐੱਸ.ਡੀ.ਐੱਮ.ਫ਼ਗਵਾੜਾ ਵਲੋਂ ਰੇਤਾ/ ਮਿੱਟੀ ਦੀ ਮਾਈਨਿੰਗ ਦੀ ਚੈਕਿੰਗ ਲਈ ਸ਼ਹਿਰ ਦੇ ਵੱਖ-ਵੱਖ ਨਾਕਿਆਂ ਤੇ ਦੇਰ ਰਾਤ 9:00ਵਜੇ ਤੋਂ 1:00ਵਜੇ ਤੱਕ ਲਗਾਈਆਂ ਡਿਊਟੀਆਂ ਲਗਾਉਣ ਤੇ S.D.M. ਫ਼ਗਵਾੜਾ ਦੀ ਜੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮਾਈਨਿੰਗ ਦੀ ਚੈਕਿੰਗ ਤੋਂ ਅਧਿਆਪਕਾਂ ਦੀਆਂ ਡਿਊਟੀਆਂ ਤੁਰੰਤ ਕੱਟ ਕੇ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਵੱਲ ਤੁਰੰਤ ਕਦਮ ਪੁੱਟਿਆ ਜਾਵੇ, ਨਾਲ਼ ਹੀ ਮੰਗ ਕੀਤੀ ਕਿ ਮਾਈਨਿੰਗ ਦੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਕੰਮ ਨੂੰ ਸਖ਼ਤੀ ਨਾਲ਼ ਰੋਕਣ ਲਈ ਹਥਿਆਰਬੰਦ ਪੁਲਿਸ ਫੋਰਸ ਦੀਆਂ ਡਿਊਟੀਆਂ ਤੁਰੰਤ ਲਗਾਈਆਂ ਜਾਣ।ਡਿਊਟੀਆਂ ਨੂੰ ਕਟਵਾਉਣ ਬਾਰੇ S.D.M.ਫ਼ਗਵਾੜਾ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸੋਮਵਾਰ ਇੱਕ ਡੈਪੂਟੇਸ਼ਨ ਵੀ ਮਿਲੇਗਾ।
ਮੀਟਿੰਗ ਦੀ ਜਾਣਕਾਰੀ ਨੂੰ ਅੱਗੇ ਜਾਰੀ ਰੱਖਦਿਆਂ ਦੱਸਿਆ ਕਿ ਜੀ.ਟੀ.ਯੂ.ਪੰਜਾਬ ਦੇ ਪ੍ਰਧਾਨ ਅਤੇ ਪ.ਸ.ਸ.ਫ.ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਨੂੰ ਨੂੰ ਜਾਰੀ ਬੇਬੁਨਿਆਦ ਅਤੇ ਮਨਘੜੰਤ ਝੂਠੀ ਦੋਸ਼ ਸੂਚੀ ਨੂੰ ਬਿਨਾਂ ਸ਼ਰਤ ਤੁਰੰਤ ਵਾਪਸ ਕਰਵਾਉਣ ਲਈ ਅਤੇ ਸਾਂਝੀਆਂ ਅਧਿਆਪਕ ਸਮੱਸਿਆਵਾਂ ਦੇ ਹੱਲ ਲਈ ਜੋ ਰੋਸ ਪੱਤਰ ਵਿਧਾਇਕਾਂ/ ਮੰਤਰੀਆਂ ਰਾਹੀਂ ਸਿੱਖਿਆ ਮੰਤਰੀ ਪੰਜਾਬ/ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਫਿਲੌਰ, ਜਲੰਧਰ, ਨਕੋਦਰ, ਨੂਰਮਹਿਲ, ਆਦਮਪੁਰ, ਫ਼ਗਵਾੜਾ ਤੋਂ ਰੋਸ ਪੱਤਰ ਭੇਜਣ ਲਈ ਵੱਖ-ਵੱਖ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੰਡ ਦਿੱਤੀਆਂ ਗਈਆਂ ਹਨ। ਤਿੰਨ ਜੁਲਾਈ ਨੂੰ ਦਸ ਕੇਂਦਰੀ ਟਰੇਡ ਯੂਨੀਅਨਾਂ ਵਲੋਂ ਮਨਾਏ ਜਾ ਰਹੇ ਰਹੇ ਵਿਰੋਧ ਦਿਵਸ ਨੂੰ ਮਨਾਉਣ ਵਿੱਚ ਵੱਖ -ਵੱਖ ਥਾਵਾਂ ਤੇ ਸ਼ਾਮਲ ਹੋ ਕੇ ਵਿਰੋਧ ਦਿਵਸ ਨੂੰ ਮਨਾਉਣ ਲਈ ਜਲੰਧਰ ਵਿੱਚ ਲੱਗ-ਭੱਗ ਬਾਈ ਥਾਵਾਂ ਨਿਸਚਿਤ ਕਰਕੇ ਆਗੂਆਂ ਦੀਆਂ ਜਿੰਮੇਵਾਰੀਆਂ ਲਗਾ ਦਿੱਤੀਆਂ ਗਈਆਂ ਹਨ। ਸਮੂਹ ਆਗੂਆਂ ਵਲੋਂ ਅਧਿਆਪਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਉਪਰੋਕਤ ਐਕਸ਼ਨਾਂ ਵਿੱਚ ਸ਼ਾਮਲ ਹੋਣ ਲਈ ਪੁਰਜੋਰ ਅਪੀਲ ਕੀਤੀ ਜਾਂਦੀ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਕਰਨੈਲ ਫਿਲੌਰ ,ਗਣੇਸ਼ ਭਗਤ,ਬਲਜੀਤ ਸਿੰਘ ਕੁਲਾਰ, ਕੁਲਦੀਪ ਵਾਲੀਆ, ਰਾਮ ਪਾਲ ਹਜਾਰਾ,ਬਾਲ ਕ੍ਰਿਸ਼ਨ, ਸਰਬਜੀਤ ਸਿੰਘ ਢੇਸੀ, ਠਾਕੁਰ ਹਰਿੰਦਰ ਸਿੰਘ, ਨਿਰਮੋਲਕ ਸਿੰਘ ਹੀਰਾ, ਮੁਲਖ ਰਾਜ,ਬਲਵੀਰ ਭਗਤ,ਸੁਖਵਿੰਦਰ ਸਿੰਘ ਮੱਕੜ, ਪਰਨਾਮ ਸਿੰਘ ਸੈਣੀ, ਮਲਕੀਤ ਸਿੰਘ ਅੱਪਰਾ,ਕੁਲਦੀਪ ਸਿੰਘ ਕੌੜਾ ਅਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪ.ਸ.ਸ.ਫ.ਦੇ ਸੂਬਾਈ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਕਰਨੈਲ ਸਿੰਘ ਸੰਧੂ ਵੀ ਸ਼ਾਮਲ ਹੋਏ ।