ਫਗਵਾੜਾ (, ਡਾ ਰਮਨ ) ਰੁੱਖਾਂ ਦਾ ਸਾਡੇ ਜੀਵਨ ਵਿੱਚ ਵੱਡਾ ਮਹੱਤਵ ਹੈ ਵਿਸ਼ਵ ਵਾਤਾਵਰਣ ਦਿਵਸ ਮੌਕੇ ੲਿਨ੍ਹਾਂ ਨੂੰ ਧੀਆ ਪੁੱਤਰਾ ਵਾਂਗ ਪਾਲਣ ਦਾ ਪ੍ਰਣ ਕਰੀਏ ਕਿਉਂਕਿ ਸਾਡਾ ਵਾਤਾਵਰਣ ਦਿਨ ਪ੍ਰਤੀ ਦਿਨ ਪਲੀਤ ਹੁੰਦਾ ਜਾ ਰਿਹਾ ੲਿਸ ਗੱਲ ਦਾ ਪ੍ਰਗਟਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਪ ਮੁੱਖ ੲਿੰਜ: ਹਰਜਿੰਦਰ ਸਿੰਘ ਬਾਂਸਲ (ਜਲੰਧਰ ਡਵੀਜ਼ਨ ) ਬੂੱਟੇ ਲਗਾਉਣ ਉਪੰਰਤ ਕੀਤਾ ਉਨ੍ਹਾਂ ਕਿਹਾ ਕਿ ਬੇਸ਼ਕ ੲਿਸ ਲੲੀ ਖੂਦ ੲਿਨਸਾਨ ਦੀਆ ਗੱਲ਼ਤੀਆਂ ਹੀ ਜ਼ਿੰਮੇਵਾਰ ਹਨ ਪਰ ਫਿਰ ਵੀ ਸਾਨੂੰ ਢੇਰੀ ਨਹੀ ਢਾਉਣੀ ਚਾਹਿਦੀ ਸਗੋ ਭਿਆਨਕ ਰੋਗਾ ਤੋਂ ਬਚਣ ਲਈ ਵਾਤਾਵਰਣ ਦੀ ਸ਼ੁੱਧਤਾ ਲਈ ਹਰ ੲਿਨਸਾਨ ਨੂੰ ਬੂੱਟੇ ਲਗਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਹੁਣ ਕਰੋਨਾ ਮਹਾਂਮਾਰੀ ਦੋਰਾਨ ਆਕਸੀਜਨ ਦੀ ਕਮੀ ਦਾ ਵੱਡਾ ਸੰਕਟ ਪੈਦਾ ਹੋੲਿਆ ਹੈ ੲਿਹ ਸਭ ਕੁਝ ਸਾਨੂੰ ਕੁਦਰਤ ੲਿੱਕ ਤਰ੍ਹਾਂ ਦਾ ਹਲੂਨਾ ਹੀ ਦੇ ਰਹੀ ਹੈ ੲਿਸ ਲੲੀ ਅਸੀ ਅਪਣੀ ਜੀਵਨ ਸ਼ੈਲੀ ਚ ਸੁਧਾਰ ਲਿਆਈਏ ਤੇ ਕੁਦਰਤ ਨਾਲ ਛੇੜਛਾੜ ਨਾ ਕਰੀਏ ੲਿਸ ਮੌਕੇ ਐਕਸੀਅਨ ਬਿਜਲੀ ਬੋਰਡ ਰਾਜਿੰਦਰ ਸਿੰਘ , ਅੈਸ ਡੀ ਓ ਜਸਪਾਲ ਸਿੰਘ ਪਾਲ , ਅੈਸ ਡੀ ਓ ਰਾਜ ਕੁਮਾਰ ਸ਼ਰਮਾ , ਅੈਸ ਡੀ ਓ ਅਮਰਪ੍ਰੀਤ ਸਿੰਘ ਅਤੇ ਸਮਾਜ ਸੇਵੀ ਤਰਨਜੀਤ ਸਿੰਘ ਕਿੰਨੜਾ ਆਦਿ ਮੌਜੂਦ ਸਨ