ਫਗਵਾੜਾ (ਡਾ ਰਮਨ)

ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਦੇ ਸਕੱਤਰ ਗੁਰਚਰਨ ਸਿੰਘ ਸੰਗਤਪੁਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆ ਹੋਇਆ ਪਾਰਟੀ ਦੀ ਜਰੂਰੀ ਮੀਟਿੰਗ ਮਿਤੀ 20 ਜੁਲਾਈ ਨੂੰ ਪਾਰਟੀ ਦੇ ਸੀਨੀਅਰ ਆਗੂ ਪਰਕਾਸ਼ ਚੰਦ ਜੱਸਲ ਦੀ ਪ੍ਰਧਾਨਗੀ ਹੇਠ ਸਵੇਰੇ 11 ਵਜੇ ਬੁੱਧ ਵਿਹਾਰ ਸਤਨਾਮ ਪੁਰਾ ਫਗਵਾੜਾ ਵਿਖੇ ਹੋਵੇਗੀ।ਇਸ ਮੀਟੰਗ ਵਿੱਚ ਸ਼ਹਿਰੀ ਪ੍ਰਧਾਨ ਦੀ ਚੋਣ ਤੋਂ ਇਲਾਵਾ ਅਹਿਮ ਵਿਚਾਰਾਂ ਕੀਤੀਆ ਜਾਣਗੀਆ।