ਅਯੁੱਧਿਆ ‘ਚ ਰਾਮ ਮੰਦਰ ਨੂੰ ਬਣਾਉਣ ਨੂੰ ਲੈ ਕੇ ਮੋਦੀ ਸਰਕਾਰ ਦੀ ਕੈਬਨਿਟ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਰਾਮ ਮੰਦਿਰ ਬਣਾਉਣ ਨੂੰ ਲੈ ਕੇ ਰਾਮ ਮੰਦਿਰ ਟਰੱਸਟ ਨੂੰ ਮੰਜੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕ ਸਭਾ ‘ਚ ਰਾਮ ਮੰਦਿਰ ਟਰੱਸਟ ਬਣਾਉਣ ਦਾ ਐਲਾਨ ਕੀਤਾ ਸੀ। ਇਸ ਟਰੱਸਟ ਦਾ ਨਾਂਅ ‘ਸ਼੍ਰੀ ਰਾਮ ਮੰਦਿਰ ਤੀਰਥ ਖੇਤਰ’ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਲੋਕ ਸਭਾ ‘ਚ ਪੀਐੱਮ ਨੇ ਅਯੁੱਧਿਆ ‘ਚ ਸਰਕਾਰ ਵੱਲੋਂ ਕਬਜ਼ੇ ‘ਚ ਲਈ ਗਈ 67 ਏਕੜ ਜ਼ਮੀਨ ਟਰੱਸਟ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸੁੰਨੀ ਵਕਫ਼ ਬੋਰਡ ਨੂੰ 5 ਏਕੜ ਜ਼ਮੀਨ ਦੇਣ ‘ਤੇ ਆਪਣੀ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ।