(ਅਸ਼ੋਕ ਲਾਲ)
ਰਾਮਗੜ੍ਹੀਆ ਕਾਲਜ ਫਗਵਾੜਾ ਦੁਆਰਾ ਕੋਵਿਡ -19 ਦੇ ਕਾਰਨ ਹੋਏ ਲਾਕਡਾਉਨ ਵਿੱਚ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਲਈ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਹੈ। ਕਾਲਜ ਦੀ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ ਜੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਾਲਜ ਦੇ ਪਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਸਟਾਫ ਨੂੰ ਸਿਲੇਬਸ ਆਨਲਾਈਨ ਕਲਾਸਾਂ ਦੁਆਰਾ ਪੂਰਾ ਕਰਨ ਦੀ ਹਦਾਇਤ ਕੀਤੀ ਸੀ, ਜਿਸਦੇ ਤਹਿਤ ਸਾਰੇ ਪ੍ਰੋਫੈਸਰ ਸਾਹਿਬਾਨ ਵੱਖ-ਵੱਖ ਆਨਲਾਈਨ ਸਾਧਨਾਂ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ।