ਫਗਵਾੜਾ (ਡਾ ਰਮਨ /ਅਜੇ ਕੋਛੜ ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਵਲੋ ਸੱਤ ਦਿਨਾ ਹੋਮ ਕੁਆਰੰਟੀਨ ਐਨ ਅੈਸ ਅੈਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ੲਿਹ ਕੈਂਪ ੲਿੱਕ ਅਪ੍ਰੈਲ ਤੋਂ ਸੱਤ ਅਪ੍ਰੈਲ ਤੱਕ ਚੱਲੇਗਾ ੲਿਸ ਕੈਂਪ ਦਾ ਆਯੋਜਨ ਕੌਂਸਲ ਫਾਰ ਟੀਚਰ ਐਜੂਕੈਸਨ ਫਾਉਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ੲਿਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਰਵੱਈਏ ਨੂੰ ਸਾਕਾਰਾਤਮਕ ਬਣਾੲੀ ਰੱਖਣ ਅਤੇ ਵੇਲੇ ਸਮੇਂ ਨੂੰ ਲਾਭਕਾਰੀ ਢੰਗ ਨਾਲ ਵਰਤਣ ਦਾ ਬਹੁਮੁੱਲਾ ਯਤਨ ਹੈ ੲਿਸ ਕੈਂਪ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਸਭ ਤੋਂ ਪਹਿਲਾਂ ਸਵੇਰੇ ਸਰਵਤ ਦੇ ਭਲੇ ਲਈ ਪ੍ਰਾਥਨਾ ਸ਼ਾਮਿਲ ਹੈਂ ਵਿਦਿਆਰਥੀਆਂ ਦੀ ਸਰੀਰਕ ਯੋਗਤਾ ਅਤੇ ਇਮਿਊਨਟੀ ਵਧਾਉਣ ਲਈ ਯੋਗਾ ਸੈਸ਼ਨ , ਹਰ ਰੋਜ਼ ਵਿਦਿਆਰਥੀਆਂ ਅਪਣੇ ਵਿਸੇ ਦਾ ਪਾਠ ਤਿਆਰ ਕਰਨਗੇ ਪਾਠ ਨੂੰ ਘਰ ਵਿੱਚ ਹੀ ਮੋਜੂਦ ਸੰਸਾਧਨਾਂ ਦੀ ਮੱਦਦ ਨਾਲ ਰਚਨਾਤਮਕ ਰੂਪ ਵਿੱਚ ਕਰਵਾਇਆ ਜਾਵੇਗਾ ਜਿਸ ਦੀ ਰਿਕਾਰਡਿੰਗ ਵਿਦਿਆਰਥੀਆਂ ਅਪਣੇ ਮੋਬਾਇਲ ਵਿੱਚ ਹੀ ਕਰਨਗੇ ਵਿਦਿਆਰਥੀਆਂ ਅਧਿਆਪਕਾਂ ਦੀ ਰਚਨਾਤਮਕਤਾ ਨੂੰ ਵਿਕਸਿਤ ਕਰਨ ਲਈ ਪੈਟਿੰਗ ,ਸਕੈਚਿੰਗ , ਲਿੱਖਤ ਅਤੇ ਵੈਸਟ ਆਊਟ ਆਫ ਵੈਸਟ ਆਦਿ ਗਤੀਵਿਧੀਆਂ ਵੀ ਹੋਣਗੀਆਂ ੲਿਸ ਤੋਂ ੲਿਲਾਵਾ ਆਫ਼ਤ ਪ੍ਰਬੰਧਨ ਵਿੱਚ ਵੱਖ-ਵੱਖ ਨੀਤੀਆਂ ਦੀ ਵਰਤੋਂ ਕਰਕੇ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ , ਇਸ ਦੀ ਟ੍ਰੈਨਿੰਗ ਵੀ ਦਿੱਤੀ ਜਾਵੇਗੀ ਵਿਦਿਆਰਥੀਆਂ ਨੂੰ ਟੈਕਨੋਲੋਜੀ ਦੀ ਸਰਵੋਤਮ ਵਰਤੋਂ ਅਤੇ ਉਨ੍ਹਾਂ ਲੲੀ ਲਾਭਕਾਰੀ ਵੈਬਸਾਈਟਾਂ ਬਾਰੇ ਦੱਸਣਾ ੲਿਸ ਕੈਂਪ ਦੀਆ ਮੁੱਖ ਗਤੀਵਿਧੀਆਂ ਹੋਣਗੀਆਂ ਪ੍ਰਿੰਸੀਪਲ ਡਾ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਅਸੀ ਸਭ ਕਰੋਨਾ ਵਾਇਰਸ ਦੇ ਕਹਿਰ ਤੋਂ ਜਾਣੂੰ ਹਾਂ ੲਿਸ ਮਹਾਂਮਾਰੀ ਤੋਂ ਸਾਵਧਾਨੀ ਪੂਰਵਕ ਬਚਾਅ ਅਤੇ ੲਿਸ ਮਹਾਂਮਾਰੀ ਨੂੰ ਖਤਮ ਕਰਨ ਲਈ ਅਸੀਂ ਸਭ ਅਪਣੇ ਘਰ ਦੀਆਂ ਸੀਮਾਵਾਂ ਅਤੇ ਸੀਮਤ ਮਨੂੱਖੀ ਸੰਪਰਕ ਵਿੱਚ ਰਹਿ ਰਹੇ ਹਾਂ ਵਿਦਿਆਰਥੀ ਰਸਮੀ ਕਲਾਸਾਂ ਤੋਂ ਦੂਰ ਹਨ ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਵਿਦਿਆਰਥੀਆਂ ਦੀ ਸਿੱਖਲਾਈ ਵਿੱਚ ਰੁਕਾਵਟ ਨਹੀਂ ਬਣਣੀ ਚਾਹਿਦੀ ਹੈ ੲਿਹ ਸਮਾਂ ਰਚਨਾਤਮਕ ਕਾਰਜਾਂ ਵਿੱਚ ਰੁਝਣ ਦਾ ਹੈ ੲਿਸ ਕੈਂਪ ਰਾਹੀ ਵਿਦਿਆਰਥੀਆਂ ਦੀਆਂ ਅਧਿਆਪਨ ਯੋਗਤਾਵਾਂ ਨੂੰ ਵਿਕਸਿਤ ਕੀਤਾ ਜਾਵੇਗਾ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਚੈਅਰਪਰਸਨ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਨੇ ਪ੍ਰਿੰਸੀਪਲ , ਕੌਂਸਲ ਫਾਰ ਟੀਚਰ ਐਜੂਕੈਸਨ ਫਾਉਂਡੇਸ਼ਨ, ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀਆਂ ਦੇ ੲਿਸ ਬਹੁਮੁੱਲੇ ਉੱਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ੲਿਹ ਸਮਾ ਘਰਾ ਵਿੱਚ ਵੇਲੇ ਬੈਠਣ ਦੀ ਬਜਾਇ ਅਜਿਹੇ ਰਚਨਾਤਮਕ ਤੇ ਬਹੁਮੁੱਲੇ ਕਾਰਜਾ ਵਿੱਚ ਰੁਝੇ ਰਹਿਣ ਦਾ ਹੈਂ ਤਾ ਜੋ ਸਭ ਦਾ ਮਾਨਸਿਕ ਤੇ ਸਰੀਰਕ ਸਤੁੰਲਨ ਬਣਿਆਂ ਰਹੇ ਉਨ੍ਹਾਂ ਉਮੀਦ ਕੀਤੀ ਕਿ ਕਾਲਜ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰੱਖੇਗਾ ੲਿਸ ਕੈਂਪ ਦੀ ਮੁੱਖ ਵਿਸ਼ੇਸ਼ਤਾ ੲਿਹ ਹੈ ਕਿ ਦੂਜੇ ਬੀ . ਅੈਂਡ ਕਾਲਜਾਂ ਦੇ ਵਿਦਿਆਰਥੀ ਵੀ ੲਿਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ ਕਾਲਜ ਖੁੱਲਣ ਉਪਰੰਤ ਵਿਦਿਆਰਥੀ ਅਪਣੇ ਪਾਠਾ ਦੀ ਰਿਕਾਰਡਿੰਗ ਐਨ ਅੈਸ ਅੈਸ ਕੈਂਪ ਦੇ ਇੰਚਾਰਜ ਨੂੰ ਵਿਖਾਉਣਗੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਪੰਜ ਸਰਵੋਤਮ ਵੰਲਟੀਅਰਜ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲੲੀ ਸਨਮਾਨਿਤ ਵੀ ਕੀਤਾਂ ਜਾਵੇਗਾ