ਫਗਵਾੜਾ (ਰੋਹਿਤ ਸ਼ਰਮਾ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਵਿਖੇ ਅਰਦਾਸ ਦਿਵਸ ਮਨਾਇਆ ਗਿਆ ਕਾਲਜ ਵਿੱਖੇ ਸਰਬੱਤ ਦੇ ਭਲੇ ਲਈ ਚੋਪਾਈ ਸਾਹਿਬ ਜੀ ਦਾ ਪਾਠ ਕੀਤਾ ਗਿਆ ਦੁਨੀਆਂ ਭਰ ਵਿੱਚ ਨੋਬਲ ਕਰੋਨਾ ਵਾਇਰਸ ਦੀ ਮਹਾਂਮਾਰੀ ਸਦਕਾ ਮੱਨੁਖਤਾ ਉੱਪਰ ਭਾਰੀ ਸੰਕਟ ਤੋਂ ਬਚਾੳ ਲੲੀ ਪਾਠ ਕੀਤਾ ਗਿਆ ਪ੍ਰਿੰਸੀਪਲ ਡਾ ਸੁਰਿੰਦਰਜੀਤ ਕੌਰ ਨੇ ਕਿਹਾ ਕਿ ੲਿਹ ਸਮਾ ਬਹੁਤ ਹੀ ਚਿੰਤਾਜਨਕ ਹੈ ਅਜਿਹੇ ਸਮੇਂ ਤੋਂ ਬਾਹਰ ਨਿਕਲਣ ਅਤੇ ਮੱਨੁਖਤਾ ਦੇ ਭਲੇ ਲਈ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਸਭ ਲੲੀ ੲਿਹ ਦਿਲੋ ਅਰਦਾਸ ਹੈ ਜੋ ੲਿਸ ਮਹਾਂਮਾਰੀ ਦੇ ਸ਼ਿਕਾਰ ਹੋ ਗੲੇ ਹਨ ਉਨ੍ਹਾਂ ਕਿਹਾ ਕਿ ਪ੍ਰਮਾਤਮਾ ੲਿਸ ਵੇਲੇ ਸਭ ਦੀ ਹਿੰਮਤ ਅਤੇ ਮਾਨਸਿਕ ਸੰਤੁਲਨ ਬਣਾਈ ਰੱਖੇ ਸਾਰੇ ਡਾਕਟਰ ਅਤੇ ਸਿਪਾਹੀ ਜ਼ੋ ੲਿਸ ਬਿਮਾਰੀ ਨੂੰ ਨਿਯੰਤਰਿਤ ਕਰਨ ਵਿੱਚ ਲੱਗੇ ਹੋਏ ਹਨ ਉਨ੍ਹਾਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ, ਚੈਅਰਪਰਸਨ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ , ਫਗਵਾੜਾ ਨੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ ਦੀ ੲਿਸ ਧਾਰਮਿਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ੲਿਹ ਸਮਾ ਸਾਨੂੰ ਸਭ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਉਨ੍ਹਾਂ ੲਿਹ ਵੀ ਕਿਹਾ ਕਿ ਅਜਿਹੇ ਸਮੇਂ ਦਾ ਸਾਹਮਣਾ ਹਿੰਮਤ ਤੇ ਧੀਰਜ ਨਾਲ ਹੀ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ੲਿਸ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕਰਨਾ ਚਾਹੀਦਾ ਹੈ