ਫਗਵਾੜਾ (ਡਾ ਰਮਨ/ਅਜੇ ਕੋਛੜ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਵਿਖੇ ਵਰਚੁਅਲ ਕਲਾਸਾਂ ਦੀ ਸ਼ੁਰੂਆਤ ਕੀਤੀ ਗੲੀ ਨੋਬਲ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਫੈਲਣ ਕਾਰਣ ਵਿਦਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਬੰਦ ਕਰ ਦਿੱਤੀਆਂ ਹਨ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਆ ਰਹੀ ਸੀ ੲਿਸ ਰੁਕਾਵਟ ਨੂੰ ਦੂਰ ਕਰਨ ਲਈ ਅਤੇ ਫਾੲੀਨਲ ਪ੍ਰੀਖਿਆ ਦੀ ਤਿਆਰੀ ਕਰਾਉਣ ਲਈ ਕਾਲਜ ਵਲੋਂ ਆਨ ਲਾਈਨ ਪੜ੍ਹਾਈ ਸ਼ੂਰੁ ਕਰ ਦਿੱਤੀ ਗਈ ਹੈ ਵਿਦਿਆਰਥੀਆਂ ਦੇ ਪਾਠਕ੍ਰਮ ਨਾਲ ਸਬੰਧਤ ਲੈਕਚਰ ਨੂੰ ਕਾਲਜ ਦੀ ਵੈਬਸਾਈਟ ਤੇ ਅੱਪਲੋਡ ਵੀ ਕਰ ਦਿੱਤਾ ਗਿਆ ਹੈ ੲਿਸ ਤੋਂ ਬਿਨਾ ਵਿਦਿਆਰਥੀਆਂ ਦੇ ਵੱਟਸਐਪ ਗੱਰੁਪ ਬਣਾ ਕੇ ਉਨ੍ਹਾਂ ਨੂੰ ਸਿਲੈਬਸ ਦੀ ਥਿਉਰੀ ਅਤੇ ਪ੍ਰੈਕਟਿਕਲ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਪ੍ਰਿੰਸੀਪਲ ਡਾ ਸੁਰਿੰਦਰਜੀਤ ਕੌਰ ਨੇ ਕਿਹਾ ਕਿ ੲਿਹ ਅਧਿਆਪਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਆ ਰਹੀ ਹਰ ਰੁਕਾਵਟ ਨੂੰ ਦੂਰ ਕਰਨ ਤਾ ਜੋ ਵਿਦਿਆਰਥੀਆਂ ਵੀ ਅਪਣੀ ਪੜ੍ਹਾਈ ਪ੍ਰਤੀ ਫਾੲੀਨਲ ਪ੍ਰੀਖਿਆ ਦੀ ਤਿਆਰੀ ਲਈ ਮਾਨਸਿਕ ਰੂਪ ਤੋਂ ਤਿਆਰ ਰਹਿ ਸੱਕਣ ੲਿਹ ਸਮਾ ਡਰ ਕੇ ਬੈਠਣ ਦੀ ਬਜਾਇ ਸੂਝ-ਬੂਝ ਸਿਆਣਪ ਤੇ ਮਾਨਸਿਕ ਤੌਰ ਤੇ ਸਤੁੰਲਿਤ ਰਹਿਣ ਦਾ ਹੈਂ ਉਨ੍ਹਾਂ ੲਿਹ ਵੀ ਕਿਹਾ ਕਿ ਸਾਨੂੰ ਸਭ ਨੂੰ ਨੋਬਲ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬੱਚਣ ਦੇ ਉਪਾਅ ਅਤੇ ਸਫ਼ਾੲੀ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ , ਚੈਅਰਪਰਸਨ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਫਗਵਾੜਾ ਨੇ ਪ੍ਰਿੰਸੀਪਲ ਡਾ ਸੁਰਿੰਦਰਜੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਦੀ ਅਜਿਹੇ ਰਚਨਾਤਮਕ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ੲਿਸ ਨਾਲ ਨੋਬਲ ਕਰੋਨਾ ਮਹਾਂਮਾਰੀ ਦਾ ਵਿਦਿਆਰਥੀ ਦੀ ਪੜ੍ਹਾਈ ਉਪਰ ਕੋੲੀ ਨਾਕਾਰਾਤਮਕ ਅਸਰ ਨਹੀਂ ਪਵੇਗਾ ਉਨ੍ਹਾਂ ਉਮੀਦ ਕੀਤੀ ਕਿ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਭਲੇ ਲਈ ਅਜਿਹੇ ਕਾਰਜ ਜਾਰੀ ਰੱਖੇਗਾ