ਫਗਵਾੜਾ (ਡਾ ਰਮਨ /ਅਜੇ ਕੋਛੜ ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ ਵਿਖੇ ਹੋਲੀ ਦਾ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ੲਿਸ ਹੋਲੀ ਦੇ ਤਿਉਹਾਰ ਨੂੰ ਵਾਤਾਵਰਨ ਦੇ ਅਨੁਸਾਰ ਮਨਾਇਆ ਗਿਆ ਹਰ ਸਾਲ ਮਨਾਏ ਜਾਣ ਵਾਲੇ ੲਿਸ ਤਿਉਹਾਰ ਤੇ ਪਾਣੀ ਦੀ ਬਰਬਾਦੀ ਜ਼ੋ ਹੁੰਦੀ ਹੈ ਨੂੰ ਰੋਕਣ ਲਈ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹੋਲੀ ਤੇ ਸਿੰਥੇਟਿਕ ਰੰਗਾ ਦੀ ਵਰਤੋ ਨਾ ਕਰਨ ਅਤੇ ਸੁੱਕੀ ਹੋਲੀ ਖੇਡ ਕੇ ਪਾਣੀ ਬਚਾਉਣ ਦਾ ਪ੍ਰਣ ਲਿਆ ਵਿਦਿਆਰਥੀਆਂ ਨੇ ਫੁੱਲਾਂ ਅਤੇ ਪਰਮਪ੍ਰਾਗਤ ਗੁਲਾਲ ਲਗਾ ਹੋਲੀ ਮਨਾਈ ਕਾਲਜ ਪ੍ਰਿੰਸੀਪਲ ਡਾ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਹੋਲੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਪਰ ਅੱਜ ਹੋਲੀ ਨੂੰ ਕੁਝ ਲੋਕ ਬੇਹੁੰਦਾ ਢੰਗ ਨਾਲ ਮਨਾਉਂਦੇ ਹਨ ਜਿਨ੍ਹਾਂ ਚ ਸਿੰਥੇਟਿਕ ਰੰਗਾ ਦੀ ਵਰਤੋ ਬੇਹਦ ਕੀਤੀ ਜਾ ਰਹੀ ਹੈ ਉਨ੍ਹਾਂ ਪਾਣੀ ਬਚਾਉਣ ਦੇ ਮਹੱਤਵਪੂਰਨ ਸਦੇਸ਼ ਨੂੰ ਫੈਲਾਉਣ ਲੲੀ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਉਨ੍ਹਾਂ ਕਿਹਾ ਕਿ ਸਿਰਫ ਭਾਰਤ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਵੀ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ੲਿਸ ਮੌਕੇ ਮੈਡਮ ਮਨਪ੍ਰੀਤ ਕੌਰ ਭੋਗਲ ਚੈਅਰਪਰਸਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਫਗਵਾੜਾ ਨੇ ਪ੍ਰਿੰਸੀਪਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਹੋਲੀ ਖੁਸ਼ੀਆਂ ਦਾ ਪ੍ਰਤੀਕ ਹੈ ਜ਼ੋ ਸਾਨੂੰ ਸਾਂਝ ੲੇਕਤਾ ਤੇ ਪਿਆਰ ਦਾ ਸੁਨੇਹਾ ਦਿੰਦਾ ਹੈ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਇਹ ਤਿੳੁਹਾਰ ਮਨਾਇਆ ਜਾਣਾ ਚਾਹੀਦਾ ਹੈ