ਫਗਵਾੜਾ (ਡਾ ਰਮਨ) ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਜਿਹੜੀ ਕਿ 17-4-1929 ਵਿੱਚ ਰਾਮਗੜ੍ਹੀਆ ਇੰਜੀਨਿਰਿੰਗ ਸਕੂਲ ਦੇ ਰੂਪ ਵਿੱਚ ਸ਼ੂਰੁ ਹੋੲੀ ੲਿਸ ਸੰਸਥਾ ਦੀ ਅਣਥੱਕ ਮਿਹਨਤ ਸਦਕਾ ਅਜੋਕੇ ਸਮੇਂ ੲਿਸ ਸੰਸਥਾ ਅੰਤਰਗਤ 18 ਅਦਾਰੇ ਚੱਲ ਰਹੇ ਹਨ ੲਿਹ ਅਦਾਰੇ ਫਗਵਾੜਾ ਤੇ ੲਿਸ ਦੇ ਆਸ ਪਾਸ ਦੇ ੲਿਲਾਕੇ ਵਿੱਚ ਸਥਿਤ ਹਨ ਕੋਂਸਲ ਵਲੋਂ ਲਗਾਤਾਰ ਨਵੇਂ ਅਦਾਰੇ ਖੋਲੇ ਜਾ ਰਹੇ ਹਨ 2003 ਵਿੱਚ ਇੰਜੀਨਿਰਿੰਗ ਕਾਲਜ ਖੋਲ੍ਹਿਆ ਗਿਆ ਇਸੇ ਪ੍ਰਕਾਰ ਹੈਲਥ ਸਾਇੰਸ , ਮੈਨੇਜਮੈਂਟ ਵੀ ਖੋਲ੍ਹੇ ਗਏ ਹਨ ਅੱਜ ਦੇ ਦਿਨ ੲਿਸ ਕੋਂਸਲ ਨੂੰ ਵਿਦਿਆ ਪ੍ਰਸਾਰਿਤ ਕਰਦਿਆ ਨੂੰ ਪੂਰੇ 91 ਸਾਲ ਹੋ ਗਏ ਹਨ ੲਿਸ ਸਮੇ ਦੋਰਾਨ ੲਿਸ ਕੋਂਸਲ ਵਲੋਂ ਅਪਣੇ ਵਿਦਿਆਰਥੀਆਂ ਦੇ ਰੂਪ ਵਿੱਚ ਬਹੁਤ ਉੱਘੀਆ ਸ਼ਖ਼ਸੀਅਤਾ ਪੈਂਦਾ ਕੀਤੀਆਂ ਗਈਆਂ ੲਿਨ੍ਹਾਂ ਵਿੱਚੋਂ ਸਿਵਲ ਸੇਵਾਵਾ ਦੇ ਖੇਤਰ ਵਿੱਚ,ਖੇਡ ਜਗਤ ਦੇ ਖੇਤਰ ਵਿੱਚ, ਫੋਜ ਦੇ ਖੇਤਰ ਵਿੱਚ , ਸਾਹਿਤ ਦੇ ਜਗਤ ਵਿੱਚ , ਸਾਇੰਸ ਦੇ ਖੇਤਰ ਵਿੱਚ , ਵਿਦਿਆ ਦੇ ਖੇਤਰ ਵਿੱਚ , ਟੈਕਨੋਲੋਜੀ ਦੇ ਖੇਤਰ ਵਿੱਚ , ਰਾਜਨੀਤੀ ਦੇ ਖੇਤਰ ਵਿੱਚ , ਫਿਲਮੀ ਜਗਤ ਦੇ ਖੇਤਰ ਵਿੱਚ ੲਿਸ ਸੰਸਥਾਂ ਦੇ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਰਹੀ ਹੈ ਸਿਵਲ ਸੇਵਾਵਾਂ ਵਿੱਚ ਕੇ ਆਰ ਲੱਖਣ ਪਾਲ (ਆੲੀ ੲੇ ਅੈਸ) ਪ੍ਰਿੰਸੀਪਲ ਸੈਕਟਰੀ ਰਹਿ ਚੁੱਕੇ ਹਨ , ਬਲਵੀਰ ਸਿੰਘ ਸੂਦਨ (ਆੲੀ ੲੇ ਅੈਸ ਪੰਜਾਬ ਕੈਡਰ ) ,ਰੋਣਕੀ ਲਾਲ ਪ੍ਰਦੀਪ (ਆੲੀ ੲੇ ਅੈਸ ) ਮਹਾਰਾਸ਼ਟਰ ਇਸੇ ਪ੍ਰਕਾਰ ਹਰਿਭਜਨ ਸਿੰਘ ਸੰਨਵਾ ਫਰਾਲਾ ਤੇ ਅੈਸ ਆਰ ਦਾਰਾ ਪੂਰੀ ਕ੍ਰਮਵਾਰ ਆੲੀ ਪੀ ਅੈਸ ਯੂ ਪੀ ਕੈਡਰ ਤੇ ਇੰਸਵਰ ਚੰਦਰ ਸ਼ਰਮਾ (ਆੲੀ ਪੀ ਅੈਸ ) ਪੰਜਾਬ ,ਵੀਨਾ ਸ੍ਰੀ ਵਾਸਤਵ ਕਮਾਂਡਰ ਸੀ ਆਰ ਪੀ ਐਫ , ਅਨੂਪ ਸਿੰਘ ਭੋਗਲ ( ਇੰਡੀਆਨ ਆਰਮੀ ) ਕਰਨਲ ਜੋਗਿੰਦਰ ਸਿੰਘ ਅਟਵਾਲ (ਇੰਡੀਆਨ ਆਰਮੀ )ਆਦਿ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ ਖੇਡ ਜਗਤ ਵਿੱਚ ਸਰਵੋਤਮ ਅਵਾਰਡ ਹਾਸਿਲ ਕਰ ਚੁੱਕੇ ਹਨ ਵਿਦਿਆਰਥੀ ਤਾਰਾ ਸਿੰਘ ਤੇ ਰਾਜਿੰਦਰ ਸਿੰਘ ਰਹੈਲੂ ਕ੍ਰਮਵਾਰ ਅਰਜੂਨ ਐਵਾਰਡੀ ਰਹਿ ਚੁੱਕੇ ਹਨ ਓਲਪਿੰਕ ਖੇਡਾ ਵਿੱਚ ਕਾਲਜ ਦੇ ਵਿਦਿਆਰਥੀ ਹਿੱਸਾ ਲੈ ਚੁੱਕੇ ਹਨ ਜਿਨ੍ਹਾਂ ਵਿੱਚ ਪੈਰਾ ਓਲੰਪਿਕ ਵਿੱਚੋਂ ਰਾਜਿੰਦਰ ਸਿੰਘ ਰਹੈਲੂ ਤੀਸਰੀ ਪੂਜੀਸਨ ਹਾਸਿਲ ਕਰ ਚੁੱਕੇ ਹਨ ੲਿਸ ਦੇ ਨਾਲ ਨਾਲ ਭਾਰਤੀ ਰਾਜਨੀਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਦਾ ਯੋਗਦਾਨ ਵੇਖਿਆ ਜਾ ਸਕਦਾ ਹੈ ੲਿਸ ਵਿੱਚ ਸਰਵਣ ਸਿੰਘ ਫਿਲੌਰ ,ਐਮ ਐਲ ੲੇ , ਤਰਲੋਚਨ ਸਿੰਘ ਸੂੰਡ ਐਮ ਐਲ ੲੇ , ਦੇ ਨਾਮ ਵਰਣਨਯੋਗ ਹਨ ਸਾਹਿਤ ਦੇ ਖੇਤਰ ਵਿੱਚ ਵੀ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਅਪਣਾ ਯੋਗਦਾਨ ਪਾ ਰਹੇ ਹਨ ੲਿਨ੍ਹਾਂ ਵਿਚੋਂ ਵਰਣਨਯੋਗ ਨਾਮ ਪ੍ਰਵਾਸੀ ਪੰਜਾਬੀ ਲੇਖਕ ਜਗਤਾਰ ਢਾਹ ਤੇ ਹੁਣ ਪੰਜਾਬੀ ਜਨਰਲ ਦੇ ਸੰਪਾਦਕ ਸੁਸ਼ੀਲ ਦੋਸਾਂਝ ਹਨ ਉੱਘੇ ਸਮਾਜ ਸੇਵਕ ਸ੍ਰੀ ਅਸ਼ੋਕ ਮੇਹਰਾ ਜੀ ਪੂਨਰਜੋਤ ਵੀ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ ਕਾਲਜ ਦੇ ਵਿਦਿਆਰਥੀ ਜਿੱਥੇ ਹੋਰਨਾ ਖੇਤਰਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਉੱਥੇ ਫਿਲਮ ਜਗਤ ਵੀ ਵਿਰਵਾ ਨਹੀ ਜਾਣਿਆ ਮਾਣਿਆ ਫਿਲਮੀ ਸਿਤਾਰਾ ਧਰਮਿੰਦਰ ਸਿੰਘ ਦਿਓਲ 1952 ਵਿੱਚ ਕਾਲਜ ਦਾ ਵਿਦਿਆਰਥੀ ਰਹਿ ਚੁੱਕਾ ਹੈ ੲਿਸ ਦੇ ਨਾਲ ਨਾਲ ਪੰਜਾਬੀ ਫਿਲਮਾ ਦਾ ਸਿਤਾਰਾ ਵਰਿੰਦਰ ਸਿੰਘ ਵੀ 1964 ਵਿੱਚ ਕਾਲਜ ਦਾ ਵਿਦਿਆਰਥੀ ਰਹਿ ਚੁੱਕਾ ਹੈ ੲਿਸ ਤੋਂ ੲਿਲਾਵਾ ਰੇਲਵੇ , ਪੰਜਾਬ ਪੁਲਿਸ ,ਫੋਜ ਤੇ ਹੋਰ ਅਨੇਕਾਂ ਵਿਭਾਗਾਂ ਵਿੱਚ ਕੋਂਸਲ ਦੇ ਵਿਦਿਆਰਥੀ ਸੇਵਾ ਨਿਭਾ ਰਹੇ ਹਨ ਕਾਲਜ ਦੇ ਵਿਦਿਆਰਥੀ ਹੀ ਨਹੀਂ ਸਗੋਂ ਸਟਾਫ ਦੀਆ ਪ੍ਰਾਪਤੀਆਂ ਨੂੰ ਵੀ ਅਣਗੌਲਿਆਂ ਨਹੀਂ ਜਾ ਸਕਦਾ ਚੀਫ ਸੈਕਟਰੀ ਸਰਵੇਸ਼ ਕੌਸ਼ਲ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਵਾੲੀਸ ਚਾਂਸਲਰ ਸ੍ਰੀ ਕ੍ਰਿਪਾਲ ਸਿੰਘ ਨਾਰੰਗ (ਪ੍ਰਿੰਸੀਪਲ ਰਾਮਗੜ੍ਹੀਆ ਕਾਲਜ ਰਹਿ ਚੁੱਕੇ) ੲਿਨ੍ਹਾਂ ਅਦਾਰਿਆਂ ਦੇ ਸਟਾਫ ਮੈਂਬਰ ਰਹਿ ਚੁੱਕੇ ਹਨ ਕੋਂਸਲ ਦੀਆ ੲਿਨ੍ਹਾਂ ਉੱਪਲਵਦੀਆ ਸੰਬੰਧੀ ਗੱਲ ਕਰਦਿਆਂ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ੲਿਨ੍ਹਾਂ ਦਾ ਸਿਹਰਾ ਸਮੂਹ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਤੇ ਸਮੇ ਸਮੇ ਰਹੇ ਸਾਰੇ ਪ੍ਰਧਾਨ ਸਾਹਿਬਾਨ ਦੇ ਸਿਰ ਬੰਨਿਆ ਇਸ ਦੇ ਨਾਲ ਉਨ੍ਹਾਂ ਨੇ ਸਮੂਹ ਕੋਂਸਲ ਦੇ ਹਰੇਕ ਮੈਂਬਰ ਨੂੰ ਅਤੇ ਚੱਲ ਰਹੇ ਸਾਰੇ ਅਦਾਰਿਆਂ ਦੇ ਸਟਾਫ ਨੂੰ ,ਕਾਲਜ ਦੇ ਵਿਦਿਆਰਥੀਆਂ ਨੂੰ ੲਿਸ ਪ੍ਰਾਪਤੀ ਦੇ ਹੱਕਦਾਰ ਦੱਸਿਆ ਜ਼ਿਕਰਯੋਗ ਹੈ ਕਿ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੇ ਪਹਿਲੇ ਪ੍ਰਧਾਨ ਸ੍ਰੀ ਮੋਹਣ ਸਿੰਘ ਹਦੀਆਬਾਦ ਸਨ ੲਿਨ੍ਹਾਂ ਉੱਪਰਤ ਸ੍ਰ ਮੇਲਾ ਸਿੰਘ ਭੋਗਲ, ਸ੍ਰ ਪ੍ਰੀਤਮ ਸਿੰਘ ਭੋਗਲ , ਸ੍ਰ ਭਰਪੂਰ ਸਿੰਘ ਭੋਗਲ ਤੇ ਮੋਜੂਦਾ ਪ੍ਰਧਾਨ 2017 ਤੋਂ ਮਨਪ੍ਰੀਤ ਕੌਰ ਭੋਗਲ ਜੀ ਹਨ ੲਿਹ ਅਦਾਰੇ ਮੈਡਮ ਮਨਪ੍ਰੀਤ ਕੌਰ ਭੋਗਲ ਜੀ , ਡਾ ਵਿਓਮਾ ਭੋਗਲ ਢੱਟ ਜੀ ਅਤੇ ਮੈਡਮ ਰਵਨੀਤ ਭੋਗਲ ਕਾਲੜਾ ਜੀ ਦੀ ਸੁਯੋਗ ਅਗਵਾਈ ਹੇਠ ਚੱਲ ਰਹੇ ਹਨ ਵਿਦਿਆਰਥੀ ਤੇ ਕੋਂਸਲ ਨੂੰ ਸਮੇ ਸਮੇ ਕੲੀ ਅਵਾਰਡ ਪ੍ਰਾਪਤ ਹੋੲੇ ਹਨ ੲਿਨ੍ਹਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ (ਪੰਜਾਬ ਸਰਕਾਰ ) , ਅਰਜੂਨ ਅਵਾਰਡ (ਭਾਰਤ ਸਰਕਾਰ ) , ਲਾਈਫ ਟਾਈਮ ਅਚੀਵਮੈਟ ਅਵਾਰਡ , ਪੰਜਾਬ ਗੋਰਵ ਅੈਵਾਰਡ ਆਦਿ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੀਆ ੲਿਹ ਸਭ ਪ੍ਰਾਪਤੀਆਂ ਕਾਰਣ ਸਾਰੇ ਆਦਾਰਿਆ ਦੇ ਸਮੂਹ ਸਟੁ ਤੇ ਵਿਦਿਆਰਥੀਆਂ ੲਿਨ੍ਹਾਂ ਦਾ ਹਿੱਸਾ ਹੋਣ ਕਾਰਣ ਮਾਣ ਮਹਿਸੂਸ ਕਰਦੇ ਹਨ