ਫਗਵਾੜਾ ( ਡਾ ਰਮਨ / ਅਜੇ ਕੋਛੜ) ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੇ ਚੇਅਰਪਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਅਤੇ ਡਾਇਰੈਕਟਰ ਡਾ ਵਿਉਮਾ ਭੋਗਲ ਢੱਟ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ ਮੈਨੇਜਮੈਂਟ ਅੈਂਡ ਐਡਵਾਸ ਸੱਟਡੀਜ, ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਅੈਂਡ ਰਿਸਰਚ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪਿਛਲੇ ਸਾਲ ਪੁਲਵਾਮਾ ਹਮਲੇ ਚ ਸ਼ਹੀਦ ਹੋਏ ਫੋਜ ਦੇ ਜਵਾਨਾਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ ਉਪਰੰਤ ਰਾਮਗੜ੍ਹੀਆ ਐਜੂਕੇਸ਼ਨ ਸੰਸਥਾਵਾਂ ਦੀ ਡਾਇਰੈਕਟਰ ਡਾ ਵਿਉਮਾ ਭੋਗਲ ਢੱਟ ਨੇ ਕਿਹਾ ਕਿ ਸ਼ਹੀਦਾਂ ਦਾ ਬਲਿਦਾਨ ਵਿਆਰਥ ਨਹੀ ਭੁੱਲਣਾ ਚਾਹੀਦਾ ਸਾਨੂੰ ਸ਼ਹੀਦਾਂ ਦੇ ਜੀਵਨ ਤੋ ਜਿਉਣ ਦੀ ਜਾਂਚ ਸਿੱਖਣੀ ਚਾਹਿਦੀ ਹੈ ਕਿਉਂਕਿ ਉਨ੍ਹਾਂ ਦੇ ਬਲੀਦਾਨ ਸਦਕਾ ਹੀ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਜ਼ਿਕਰ ਯੋਗ ਹੈ ਕਿ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਪੜ੍ਹਾਈ ਲੲੀ ਵਜ਼ੀਫਾ ਵੀ ਦਿੱਤਾ ਜਾਵੇਗਾ ੲਿਸ ਮੋਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਪ੍ਰਿੰਸੀਪਲ ਡਾ ਨਵੀਨ ਢਿੱਲੋਂ , ਪ੍ਰਿੰਸੀਪਲ ਗੁਰਪ੍ਰੀਤ ਕੌਰ , ਪ੍ਰਿੰਸੀਪਲ ਮਨਦੀਪ ਕੌਰ , ਲਵਦੀਪ ਸਿੰਘ , ਤਰੁਣ ਤਲਵਾਰ , ਪ੍ਰਮਿੰਦਰ ਸਿੰਘ , ਮਨੀਤ ਕਪੂਰ , ਗੋਤਮ ਕੋਚਰ , ਵਰਿੰਦਰ ਪੱਬੀ ,ਨਵੇਤਾ ਅਰੋੜਾ , ਮਨਜੋਤ ਕੌਰ , ਪੰਕਜ ਸਰੀਨ , ਮਨਜੋਤ ਕੌਰ , ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਹਾਜ਼ਿਰ ਸਨ