ਫਗਵਾੜਾ (ਡਾ ਰਮਨ/ਅਜੇ ਕੋਛੜ) ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਵਿੱਖੇ ਐਮ ਬੀ ੲੇ 2020 ਬੈਂਚ ਦੇ ਵਿਦਿਆਰਥੀਆਂ ਲਈ ਭਾਰਤੀ ਐਕਸਾ ਲਾਈਫ ਇੰਨਸ਼ੋਰੈਂਸ ਕੰਪਨੀ ਵੱਲੋਂ ਪਲੈਸਮੈਨਟ ਡਰਾਈਵ ਕਰਵਾਈ ਗਈ ਜਿਸ ਵਿੱਚ ਕਾਲਜ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ 12 ਵਿਦਿਆਰਥੀ ਨੀਲਮ ,ਦੇਵਾਨੰਦ ਤਿਵਾੜੀ , ਪ੍ਰਿਅੰਕਾ , ਅਮ੍ਰਿਤ , ਨੀਲਾਮ , ਗੁਰਚੇਤਨ , ਲਵਿਸ਼ , ਗੁਰਲੀਨ ਕੌਰ , ਗੂਡੂ ਕੁਮਾਰ , ਭਾਵਨਾ , ਓਂਕਾਰ ਸਿੰਘ ਨੂੰ ਤਿੰਨ ਲੱਖ ਰੁਪਏ ਦੇ ਪੈਕਜ ਤੇ ਚੁੱਣੇ ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੇ ਡਾਇਰੈਕਟਰ ਡਾ ਵਿਓਮਾ ਭੋਗਲ ਢੱਟ ਨੇ ਕਿਹਾ ਕਿ ਸਾਡੀ ਸੰਸਥਾ 90ਸਾਲਾ ਤੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਵੱਧ ਹੈ ਅਤੇ ਕਿਹਾ ਕਿ ਆਓੁਣ ਵਾਲੇ ਸਮੇਂ ਵਿੱਚ ਵੀ ਇਹੀ ਕੋਸ਼ਿਸ਼ ਕੀਤੀ ਜਾਵੇਗੀ ਤਾ ਕਿ ਵਿਦਿਆਰਥੀਆਂ ਦਾ ਰੁਝਾਨ ਸਿੱਖਿਆ ਦੇ ਖੇਤਰ ਵਿੱਚ ਵੱਧਦਾ ਰਹੇ ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਦੇ ਪ੍ਰਿੰਸੀਪਲ ਡਾ ਨਵੀਨ ਢਿੱਲੋਂ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਨਾਮਵਾਰ ਕੰਪਨੀਆ ਨੂੰ ਬੁਲਾ ਕੇ ਪਲੈਸਮੈਟਸ ਡਰਾਈਵ ਕਾਰਵਾਈ ਜਾਦੀ ਰਹੇਗੀ ਤਾ ਜੋ ਵਿਦਿਆਰਥੀਆਂ ਨੂੰ ੳੁਨ੍ਹਾਂ ਦੇ ਸੁਪਨੇ ਸਾਕਾਰ ਕਰਨ ਦਾ ਮੌਕਾ ਮਿਲ ਸਕੇ ੲਿਸ ਮੌਕੇ ਮਨਪ੍ਰੀਤ ਕੌਰ ਟ੍ਰੇਨਿੰਗ ਅੈਂਡ ਪਲੈਸਮੈਨਟ ਇੰਚਾਰਜ ਐਮ ਬੀ ੲੇ ਵਿਭਾਗ ਮੁੱਖੀ ਤਰੁਣ ਤਲਵਾਰ ਅਤੇ ਸਟਾਫ ਮੈਂਬਰ ਜਸਪ੍ਰੀਤ ਕੌਰ , ਮੋਨੀਕਾ ਸ਼ਰਮਾ ਆਦਿ ਹਾਜਿਰ ਸਨ