(ਕਪੂਰਥਲਾ)

ਦੇਸ਼ ਦੀਆਂ ਸਰਕਾਰਾਂ ਦੇਸ਼ ਦੀ ਜਨਤਾ ਉਤੇ ਲੰਮਾ ਸਮਾਂ ਰਾਜ ਕਰਨ ਲਈ ਹੀ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਜਨਤਾ ਨੂੰ ਹਮੇਸ਼ਾ ਬੋਝ ਹੇਠਾਂ ਹੀ ਸਾਰੀ ਜ਼ਿੰਦਗੀ ਲੰਘਾਉਣ ਲਈ ਮਜਬੂਰ ਕਰ ਦਿੰਦੀਆਂ ਹਨ।
ਸਾਡੀਆਂ ਸਰਕਾਰਾਂ ਭਲੀ-ਭਾਂਤ ਜਾਣੂ ਹਨ ਕਿ ਜੇਕਰ ਸਾਡੇ ਵੋਟਰ ਹਰ ਪੱਖੋਂ ਸੁਖਾਲੇ ਹੋ ਗੲੇ ਫਿਰ ਇਹਨਾਂ ਨੇ ਸਾਡੇ ਅੱਗੇ ਸਿਰ ਝੁਕਾ ਕੇ ਨਹੀਂ ਸਿਰ ਉਠਾ ਕੇ ਗੱਲ ਕਰਨੀ ਹੈ ਇਸੇ ਕਰਕੇ ਹੀ ਸਾਡੇ ਉੱਤੇ ਨਿੱਤ ਨਵੇਂ-ਨਵੇਂ ਬੋਝ ਸਰਕਾਰਾਂ ਵੱਲੋਂ ਪਾਏ ਜਾ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੈਮੋਰੰਡਮ ਦੇਣ ਪਹੁੰਚੇ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਸਹਾਇਕ ਸਕੱਤਰ ਰਛਪਾਲ ਸਿੰਘ ਸੱਗੂ ਨੇ ਕੀਤਾ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਅੱਜ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਆਦੇਸ਼ਾਂ ਅਨੁਸਾਰ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਜੱਥੇਬੰਦੀ ਦੇ ਆਗੂਆਂ ਵੱਲੋਂ ਕੋਰੋਨਾ ਦੀ ਮਾਹਾਮਾਰੀ ਸਮੇਂ ਆਏ ਬਿਜਲੀ ਦੇ ਬਿੱਲ ਮਾਫ਼ ਕਰਵਾੳੁਣ ਲੲੀ, ਪ੍ਰਾਈਵੇਟ ਸਕੂਲਾਂ ਵੱਲੋਂ ਪਾਈਆਂ ਫੀਸਾਂ ਦਾ ਨਜਾਇਜ਼ ਬੋਝ ਮਾਫ਼ ਕਰਵਾੳੁਣ ਲੲੀ ਅਤੇ ਬੇਲੋੜਾ ਡੀਜ਼ਲ/ਪੈਟਰੋਲ ਦਾ ਵਧਾਈਆ ਰੇਟ ਘਟਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੰਜਾਬ ਦੇ ਹਰ ਜ਼ਿਲਾ ਡਿਪਟੀ ਕਮਿਸ਼ਨਰ ਰਾਹੀਂ ਮੈਮੋਰੰਡਮ ਭੇਜੇ ਜਾ ਰਹੇ ਹਨ। ਸੱਗੂ ਨੇ ਦੱਸਿਆਂ ਕਿ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੀ ਟੀਮ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਹਰ ਵਰਗ ਲੲੀ ਅਵਾਜ਼ ਬੁਲੰਦ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ ਸਰਕਾਰਾਂ ਨੂੰ ਆਪਣੀ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅੱਜ ਦੇ ਚੱਲ ਰਹੇ ਦੌਰ ਵਿਚ ਹਰ ਵਰਗ ਦੀ ਰਮਜ਼ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਬਲਜਿੰਦਰ ਕੌਰ ਧੰਜਲ ਨੇ ਕਿਹਾ ਲੌਕਡਾਉਨ ਸਮੇਂ ਦੌਰਾਨ ਆਏ ਸਾਰੇ ਬਿਜਲੀ ਦੇ ਬਿੱਲ ਮਾਫ਼ ਕੀਤੇ ਜਾਣ, ਪ੍ਰਾਈਵੇਟ ਸਕੂਲਾਂ ਤੇ ਨਕੇਲ ਪਾਈ ਜਾਵੇ ਅਤੇ ਦਿਨਾਂ ਵਿਚ ਵਧਾਏ ਡੀਜ਼ਲ ਪੈਟਰੋਲ ਦੇ ਰੇਟ ਘਟਾਏ ਜਾਣ ਸਰਕਾਰਾਂ ਸਿਰਫ਼ ਤੇ ਸਿਰਫ਼ ਦਿਨ ਰਾਤ ਆਪਣੇ ਬਾਰੇ ਹੀ ਨਾ ਸੋਚਣ ਜਿਸ ਜਨਤਾ ਨੇ ਤੁਹਾਨੂੰ ਇਹ ਰਾਜ-ਭਾਗ ਬਖਸ਼ੇ ਹਨ ਉਹਨਾਂ ਬਾਰੇ ਵੀ ਸੋਚਣ ਲਈ ਸਮਾਂ ਸਰਕਾਰ ਨੂੰ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਸਨ।