ਨੂਰਮਹਿਲ 29 ਫਰਵਰੀ ( ਨਰਿੰਦਰ ਭੰਡਾਲ )

ਪਿੰਡ ਰਾਜੋਵਾਲ ਵਿਖੇ ਗੋਦ ਭਰਾਈ ਦੀ ਰਸਮ ਸਬੰਧੀ ਫੰਕਸ਼ਨ ਕੀਤਾ ਗਿਆ। ਫੰਕਸ਼ਨ ਤੇ ਸੀਮਾਂ ਪਤਨੀ ਤਿਲਕ ਰਾਜ ਅਤੇ ਪਰਮਜੀਤ ਕੌਰ ਪਤਨੀ ਲਛਮਣ ਦਾਸ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਫੰਕਸ਼ਨ ਕੀਤਾ ਗਿਆ। ਫੰਕਸ਼ਨ ਵਿੱਚ ਸਾਰੇ ਸੱਜਣ ਮਿੱਤਰ ਆਏ ਹੋਏ ਸਨ। ਤੇ ਪਿੰਡ ਦੀਆਂ ਗਰਭਵਤੀ ਔਰਤਾਂ ਤੇ ਦੁੱਧ ਪਿਕਾਉ ਮਾਵਾਂ ਸਾਰੀਆਂ ਇਕੱਠੀਆਂ ਕੀਤੀਆਂ ਗਈਆਂ , ਸੀਮਾਂ ਪਤਨੀ ਤਿਲਕ ਰਾਜ ਦੀ ਗੋਦ ਭਰਾਈ ਕੀਤੀ ਗਈ। ਜਿਸ ਵਿੱਚ ਮਠਿਆਈਆਂ , ਫਲ ਤੇ ਹੋਰ ਸਮਗਰੀ ਵੰਡੀ ਗਈ। ਸਾਰੇ ਰਿਸ਼ਤੇਦਾਰਾਂ ਨੂੰ ਚਾਹ ਪਕੌੜੇ ਤੇ ਰੋਟੀ ਦਾ ਪ੍ਰਬੰਧ ਕੀਤਾ ਗਿਆ। ਗੋਦ ਭਰਾਈ ਵਿੱਚ ਮੈਡਮ ਸੁਖਵਿੰਦਰ ਨੇ ਸਾਫ ਸਫਾਈ ਤੇ ਮਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ। ਡਾ, ਤਿਲਕ ਰਾਜ ਨੇ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀਂ ਦੱਸਿਆ ਗਿਆ ਦੋਵਾਂ ਨੂੰ ਬਰਾਬਰ ਅਧਿਕਾਰਾ ਬਾਰੇ ਦੱਸਿਆ। ਗੋਦ ਭਰਾਈ ਦੀ ਰਸਮ ਵਿੱਚ ਸੀਮਾਂ ਦੇ ਪੇਕਿਆਂ ਵਲੋਂ ਬਹੁਤ ਸਾਰਾ ਅਸੀਸ ਮਿਲਿਆ। ਪਰਮਜੀਤ ਤੇ ਰੇਨੂੰ ਬਾਲਾ ਪਿੰਡ ਦੀਆਂ ਔਰਤਾਂ ਨੇ ਗੋਦ ਭਰਾਈ ਦੀਆਂ ਸਾਰੀਆਂ ਰਸਮਾਂ ਕੀਤੀਆਂ ਇਸ ਮੌਕੇ ਲਛਮਣ ਦਾਸ , ਪਰਮਜੀਤ ਕੌਰ , ਬਬਲੂ , ਅਮਨਦੀਪ , ਸ਼ਾਮਲੀ , ਪ੍ਰਵੇਸਤਾ , ਹਰਨਾਵਿਕਾ, ਗੀਤਾ , ਸੀਤਾ , ਸੀਮਾ ਪੁੱਤਰੀ ਸ਼੍ਰੀ ਚਮਨ ਲਾਲ ਆਦਿ ਸ਼ਾਮਿਲ ਸਨ।