ਗੜ੍ਹਸ਼ੰਕਰ (ਬਲਵੀਰ ਚੌਪੜਾ) ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜਵਿੰਦਰ ਸਿੰਘ ਨੂੰ ਸਰਕਲ ਬੀਤ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ।ਰਾਜਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਜਿਲ੍ਹਾਂ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਅਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਜੀਅ ਤੋੜ ਮਹਿਨਤ ਕਰਨਗੇ ਪਿੰਡ ਵਾਸੀਆਂ ਨੇ ਰਾਜਵਿੰਦਰ ਸਿੰਘ ਨੂੰ ਵਧਾਈਆਂ ਦੇ ਕੇ ਪਿੰਡ ਵਿੱਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਹੁਤ ਸੂਝ ਬੂਝ ਅਤੇ ਹੋਣਹਾਰ ਵਿਅਕਤੀ ਹਨ।ਇਸ ਮੌਕੇ ਅਕਾਲੀ ਆਗੂ ਰਾਣਾ ਸੋਮ ਨਾਥ ,ਅਵਤਾਰ ਸਿੰਘ ਨਾਨੋਵਾਲ,ਸਰਕਲ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ,ਯੂਥ ਸਰਕਲ ਪ੍ਰਧਾਨ ਮਨੀ ਡੰਗੋਰੀ ,ਸਰਪੰਚ ਯਾਦਵਿੰਦਰ ਸਿੰਘ ,ਸਰਪੰਚ ਮੰਗਤ ਸਿੰਘ ਕਾਲੇਵਾਲ ਰਜਨੀਸ਼ ਜੋਸ਼ੀ ,ਗੁਰਦੀਪ ਕਟਾਰੀਆਂ ਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ ।