ਸ਼ਾਹਕੋਟ,5 ਅਪ੍ਰੈਲ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ)ਹਲਕਾ ਸ਼ਾਹਕੋਟ ਦੇ ਨਜਦੀਕ ਪਿੰਡ ਮੀਏਵਾਲ ਮੋਲਵੀਆ ਅਈ ਟੀ ਆਈ ਦੇ ਸਾਹਮਣੇ ਰਾਇਸ ਮਿਲ ਦੇ ਮਾਲਕ ਸਾਮ ਸੁੰਦਰ ਤੇ ਉਨ੍ਹਾ ਦੇ ਬੇਟੇ ਮਨੀਸ਼ ਕੁਮਾਰ ਨੇ ਲੋੜ ਬੰਦ 50 ਦੇ ਕਰੀਬ ਘਰਾਂ ਨੂੰ ਰਾਸਣ ਵੰਡਿਆ ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਦੱਸਿਆ ਕਿ ਕਰੋਨਾ ਵਾਇਰਸ ਕਰਕੇ ਮਜਦੂਰ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣਾ ਬਹੁਤ ਮੁਸਕਿਲ ਹੋ ਗਿਆ ਹੈ।ਜੋ ਕਿ ਆਪਣੇ ਘਰਾਂ ਦਾ ਗੁਜਾਰਾ ਮਹਿਨਤ ਮਜਦੂਰੀ ਕਰਕੇ ਕਰਦੇ ਹਨ। ਅੱਜ 50 ਤੋਂ ਲੈਕੇ 70 ਦੇ ਕਰੀਬ ਘਰਾਂ ਨੂੰ ਆਪਣੀ ਨੇਕ ਕਮਾਈ ਵਿੱਚ ਲੋੜੀਂਦਾ ਰਾਸਣ ਵੰਡਿਆ ਗਿਆ ਹੈ।ਤੇ ਪ ਪ੍ਰਮਾਤਮਾ ਮੁਹਰੇ ਅਰਦਾਸ ਕਰਦੇ ਹਾਂ ਕਿ ਸਮੇਂ ਦੇ ਹਲਾਤ ਜਲਦੀ ਠੀਕ ਹੋਣ ਤਾ ਜੋ ਹਰ ਨਾਗਰਿਕ ਆਪਣੇ ਘਰ ਦਾ ਗੁਜਾਰਾ ਸਹੀ ਢੰਗ ਨਾਲ ਚਲਾ ਸਕੇ।ਇਸ ਮੋਕੇ ਐਮ ਐਲ ਏ ਹਲਕਾ ਸ਼ਾਹਕੋਟ ਸ੍ਰ.ਹਰਦੇਵ ਸਿੰਘ ਲਾਡੀ ਸੇਰੋਵਾਲੀਆ ਨੇ ਵਿਸੇਸ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਹਲਾਤ ਬਹੁਤ ਹੀ ਭਿਆਨਕ ਹੰ ਗਏ ਹਨ।ਕੱਲੇ ਭਾਰਤ ਦੀ ਗੱਲ ਨਹੀਂ ਪੂਰਾ ਸੰਸਾਰ ਵਿੱਚ ਕਰੋਨਾ ਵਾਇਰਸ ਦਾ ਕਹਿਰ ਸਾਇਆ ਹੋਇਆ ਹੈ।ਪੰਜਾਬ ਸਰਕਾਰ ਸ੍ਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੂਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਲਾਉਕਡੋਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਭਿਆਨਕ ਮਹਾਮਾਰੀ ਤੋ ਬਚਣ ਲਈ ਲੋਕ ਆਪੋ-ਆਪਣੇ ਘਰਾਂ ਵਿੱਚ ਰਹਿਕੇ ਦੇਸ਼ ਦਾ ਭਲਾ ਕਰਨ।ਉਨ੍ਹਾਂ ਕਿਹਾ ਕਿ ਅਸੀਂ ਹਲਕੇ ਦੀਆਂ ਗ੍ਰਾਮ ਪੰਚਾਇਤਾਂ ਤੇ ਹੋਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਘਰ ਭੁੱਖਾ ਨਹੀਂ ਸਾਉਣਾਂ ਚਾਹੀਦਾ।ਇਸ ਮੌਕੇ ਪਵਨ ਗੁਪਤਾ, ਸੋਰਵ ਕੁਮਾਰ, ਬਾਲ ਕ੍ਰਿਸ਼ਨ ਗੁਪਤਾ, ਰਕੇਸ਼ ਕੁਮਾਰ ਸਰਪੰਚ ਸੁਰਿੰਦਰ ਪਾਲ, ਲੰਬੜਦਾਰ ਰਾਜ ਕੁਮਾਰ, ਪੰਚ ਹਰਪ੍ਰੀਤ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਰਾਜਿੰਦਰ ਸਿੰਘ, ਪੰਚ ਤਰਸੇਮ ਲਾਲ,ਪੰਚ ਜਗਜੀਤ ਸਿੰਘ, ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਸਤੀਸ ਰੀਹਾਨ,ਨਗਰ ਨਿਵਾਸੀ ਮਨਜੀਤ ਸਿੰਘ ਸਾਬਕਾ ਸਰਪੰਚ,ਸੁਰਿੰਦਰ ਸਿੰਘ, ਜਸਵੰਤ ਸਿੰਘ ਗਿੱਲ,ਜਸਵਿੰਦਰ ਲਾਲ ਸਾਮਿਲ ਹੋਏ।