ਨਸ਼ਾ ਅਤੇ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣਾ ਮੁੱਖ ਮਕਸਦ : ਰਮਨ ਕੁਮਾਰ

ਫਗਵਾੜਾ (ਡਾ ਰਮਨ ) ਪੰਜਾਬ ਸਰਕਾਰ ਦੀਆ ਹਿਦਾਇਤਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜਾਇਜ਼ ਢੰਗ ਨਾਲ ਨਸ਼ਿਆਂ ਦਾ ਵਪਾਰ ਕਰਨ ਵਾਲੇ ਨਸ਼ੇ ਦੇ ਵਪਾਰੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ੲਿਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਪੂਰਥਲਾ ਤੋਂ ਆਏ ਥਾਣਾ ਸਦਰ ਦੇ ਨਵ ਨਿਯੁਕਤ ਅੈਸ ਐਚ ਓ ਰਮਨ ਕੁਮਾਰ ਨੇ ੲਿੱਕ ਵਿਸ਼ੇਸ਼ ਭੇਟ ਵਾਰਤਾ ਦੋਰਾਨ ਕੀਤਾ ਉਹਨਾਂ ਅੱਗੇ ਦੱਸਿਆ ਕਿ ਉਹ ੲਿਲਾਕਾ ਵਾਸੀਆ ਦੇ ਸਹਿਯੋਗ ਨਾਲ ੲਿਹ ਸਭ ਕੁਝ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ ਉਨ੍ਹਾਂ ਨੇ ਕਿਹਾ ਕਿ ਕ੍ਰਾਈਮ ਨੂੰ ਖ਼ਤਮ ਕਰਨਾ ਚੋਰੀ ਲੁੱਟਾਂ-ਖੋਹਾਂ ਦੀਆ ਵਾਰਦਾਤਾਂ ਨੂੰ ਰੋਕਣਾ , ਹਰ ਆਮ ਖ਼ਾਸ ੲਿਨਸਾਨ ਲਈ ਲਾਅ ਐਂਡ ਆਰਡਰ ਨੂੰ ੲਿੱਕ ਬਰਾਬਰ ਰੱਖਣਾ , ਤੇ ਪੁਰਾਣੇ ਪੈਡਿੰਗ ਕੇਸਾ ਦਾ ਜਲਦੀ ਤੋਂ ਜਲਦੀ ਨਿਬੇੜਾ ਕਰਨਾ , ਤੇ ਥਾਣਾ ਸਦਰ ਅਧੀਨ ਆਉਂਦੇ ਇਲਾਕਿਆ ਵਿੱਚ ਵੱਸਦੇ ਲੋਕਾਂ ਨੂੰ ਕਾਨੂੰਨ ਅਤੇ ਟਰੈਫਿਕ ਦੇ ਨਿਯਮਾ ਪ੍ਰਤੀ ਸੈਮੀਨਾਰ ਵਗੈਰਾ ਲਗਾਕੇ ਜਾਗਰੂਕ ਕਰਨਾ ਮੇਰੇ ਮੁੱਖ ਕਾਰਜ ਹਨ ਜਿਨ੍ਹਾਂ ਨੂੰ ਮੈ ਪੂਰੀ ਤਨਦੇਹੀ ਤੇ ਮਿਹਨਤ ਨਾਲ ਕਰਦਾ ਆਇਆਂ ਹਾਂ ਤੇ ਕਰਦਾ ਰਹਾਂਗਾ ੲਿਸ ਮੌਕੇ ਉਹਨਾ ਸਥਾਨਕ ਲੋਕਾਂ ਨੂੰ ਪੁਲਿਸ ਹਰ ਪੱਖੋਂ ਸਹਾੲਿਤਾ ਤੇ ਸਹਿਯੋਗ ਕਰਨ ਦੀ ਅਪੀਲ ਕੀਤੀ