ਫਗਵਾੜਾ 12 ਮਾਰਚ ( ਡਾ ਰਮਨ/ਅਜੇ ਕੋਛੜ ) ਭਾਰਤੀਅ ਯੋਗ ਸੰਸਥਾਨ ਦਿੱਲੀ ਦੀ ਸ਼ਾਖਾ ਯੋਗ ਕੇਂਦਰ ਮਾਡਲ ਟਾਊਨ ਵਲੋਂ ਮੁੱਖ ਪ੍ਰਬੰਧਕ ਅਨਿਲ ਕੋਛੜ ਦੀ ਅਗਵਾਈ ਹੇਠ ਹੋਲੀ ਦਾ ਤਿਓਹਾਰ ਆਈ.ਆਈ.ਟੀ. ਫਾਰ ਵੁਮੈਨ ਮਾਡਲ ਟਾਉਨ ਵਿਖੇ ਮਨਾਇਆ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਆਈ.ਆਈ.ਟੀ. ਇੰਸਟੀਚਿਉਟ ਦੇ ਚੇਅਰਮੈਨ ਸ੍ਰੀ ਅਸ਼ੋਕ ਸੇਠੀ ਸ਼ਾਮਲ ਹੋਏ। ਆਈ.ਆਈ.ਟੀ. ਦੇ ਪ੍ਰਿੰਸੀਪਲ ਸਵਰਨਜੀਤ ਸਿੰਘ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ। ਵੱਖ ਵੱਖ ਬੁਲਾਰਿਆਂ ਨੇ ਹੋਲੀ ਦੇ ਇਤਿਹਾਸਕ ਪੱਖ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਪਵਿੱਤਰ ਤਿਓਹਾਰ ਭਾਰਤੀ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਹੈ ਜੋ ਸਾਨੂੰ ਭਾਈਚਾਰਕ ਸਾਂਝ ਅਤੇ ਆਪਸੀ ਏਕਤਾ ਦਾ ਸੁਨੇਹਾ ਦਿੰਦਾ ਹੈ। ਸ੍ਰੀ ਅਸ਼ੋਕ ਸੇਠੀ ਨੇ ਸਾਰਿਆਂ ਨੂੰ ਹੋਲੀ ਦੀਆਂ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਕਿਹਾ ਕਿ ਜਿਸ ਤਰ•ਾਂ ਹੋਲੀ ਦੇ ਸਾਰੇ ਰੰਗ ਜਦੋਂ ਆਪਸ ਵਿਚ ਮਿਲਦੇ ਹਨ ਤਾਂ ਬਹੁਤ ਖੂਬਸੂਰਤ ਲੱਗਦੇ ਹਨ ਇਸੇ ਤਰ•ਾਂ ਭਾਰਤੀ ਸਮਾਜ ਵਿਚ ਵੱਸਦੇ ਵੱਖ-ਵੱਖ ਵਰਗਾਂ ਦੇ ਲੋਕ ਜਦੋਂ ਹਰ ਤਿਓਹਾਰ ਨੂੰ ਰਲਮਿਲ ਕੇ ਮਨਾਉਂਦੇ ਹਨ ਤਾਂ ਬਹੁਤ ਖੂਬਸੂਰਤ ਨਜ਼ਾਰਾ ਬਣਦਾ ਹੈ। ਇਸ ਦੌਰਾਨ ਆਈ.ਆਈ.ਟੀ. ਦੀਆਂ ਲੜਕੀਆਂ ਅਤੇ ਸਟਾਫ ਨੇ ਹੋਲੀ ਦੇ ਰੰਗਾਂ ਨਾਲ ਇਕ ਦੂਸਰੇ ਨੂੰ ਤਿਲਕ ਕੀਤਾ ਅਤੇ ਫੁੱਲਾਂ ਦੀ ਹੋਲੀ ਖੇਡ ਕੇ ਵਾਤਾਵਰਣ ਅਤੇ ਪਾਣੀ ਦੀ ਸੁਰੱਖਿਆ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਦੀਪ ਗਰਗ, ਸੰਦੀਪ ਮਲਹੋਤਰਾ, ਹਰਵਿੰਦਰ ਸਿੰਘ, ਰਾਕੇਸ਼ ਅੱਗਰਵਾਲ, ਸਤੀਸ਼ ਬਤਰਾ, ਮਹਿੰਦਰ ਸੇਠੀ, ਰਾਕੇਸ਼ ਚੋਪੜਾ, ਦਵਿੰਦਰ ਸਿੰਘ, ਗੌਰਵ ਮਿੱਤਲ, ਮੁਖਿੰਦਰ ਸਿੰਘ, ਇੰਦਰਪਾਲ ਸਿੰਘ, ਅਜੇ ਕੋਛੜ, ਅੰਜੂ ਗਰਗ, ਮੀਨੂੰ ਅੱਗਰਵਾਲ, ਆਦਰਸ਼ ਪਾਲ ਕੌਰ, ਸਾਰਿਕਾ, ਅਰਚਨਾ ਬਤਰਾ ਸਮੇਤ ਸਟਾਫ ਮੈਂਬਰ ਅਤੇ ਹੋਰ ਪਤਵੰਤੇ ਹਾਜਰ ਸਨ।