ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਇਕ ਟਵੀਟ ਵਿਚ ਉਹਨਾਂ ਕਿਹਾ ਕਿ ਉਹ ਸਲੋਹ ਦੇ ਚੰਗੇ ਲੋਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਹਨਾਂ ਨੇ ਇਕ ਵਾਰ ਫਿਰ ਤੋਂ ਉਹਨਾਂ ‘ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਕਦੇ ਵੀ ਤੁਹਾਨੂੰ ਹੇਠਾਂ ਨਹੀਂ ਲੱਗਣ ਦਿਆਂਗਾ ਤੇ ਤੁਹਾਡੇ ਲਈ ਸੰਸਦ ਅਤੇ ਇਸ ਤੋਂ ਅੱਗੇ ਇਕ ਮਜ਼ਬੂਤ ਤੇ ਠੋਸ ਆਵਾਜ਼ ਸਾਬਤ ਹੋਵਾਂਗਾ। ਉਹਨਾਂ ਨੇ ਲੇਬਰ ਪਾਰਟੀ ਦੇ ਕਾਰਕੁੰਨਾਂ, ਪਰਿਵਾਰ ਤੇ ਮਿੱਤਰਾਂ ਦਾ ਵੀ ਧੰਨਵਾਦ ਜਿਹਨਾਂ ਨੇ ਉਹਨਾਂ ਦੇ ਮੁੜ ਚੁਣੇ ਜਾਣ ਲਈ ਲਈ ਅਣਥੱਕ ਪ੍ਰਚਾਰ ਕੀਤਾ।