ਨਕੋਦਰ (ਸਰਵਨ ਦਾਸ)

ਯੂਥ ਵੈੱਲਫੇਅਰ ਕਲੱਬ (ਰਜਿ:) ਨਕੋਦਰ ਵੱਲੋਂ ਧੀਆਂ ਨੂੰ ਸਮਾਜ ਵਿੱਚ ਬਣਦਾ ਮਾਣ ਦਿਵਾਉਣ ਅਤੇ ਭਰੂ ਹੱਤਿਆ ਖ਼ਿਲਾਫ਼ ਲੜਾਈ ਜਾਰੀ ਰੱਖਦੇ ਹੋਏ ਆਉਣ ਵਾਲੇ ਸਾਲ ਵਿੱਚ ਅੰਤਰਰਾਸ਼ਟਰੀ ਧੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਲੋਹੜੀ ਧੀਆਂ ਦੀ 18 ਜਨਵਰੀ ਦਿਨ ਸ਼ਨੀਵਾਰ ਨੂੰ ਮਨਾਉਣ ਦਾ ਫ਼ੈਸਲਾ ਲਿਆ ਗਿਆ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਗੁਰਵਿੰਦਰਜੀਤ ਸਿੰਘ ਔਜਲਾ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਨਕੋਦਰ ਵਿਖੇ ਲੋਹੜੀ ਦਾ ਧੂਣਾ ਬਾਲ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ ਉਪਰੰਤ ਰੰਗਾਰੰਗ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਇਸ ਮੌਕੇ ਤੇ ਵੱਖ ਵੱਖ ਖੇਤਰ ਵਿੱਚ ਆਪਣਾ ਨਾਂ ਰੋਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਹੋਣਹਾਰ ਧੀਆਂ ਦਾ ਵਿਸ਼ੇਸ਼ ਤੌਰ ਤੇ ਧੀ ਪੰਜਾਬ ਦੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਅਤੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਬੱਬੀ ਨੇ ਦੱਸਿਆ ਕੇ
26 ਜਨਵਰੀ ਨੂੰ ਦੂਜਾ ਅੱਖਾਂ ਦਾ ਚੈੱਕਅਪ ਤੇ ਅਪਰੇਸ਼ਨ ਕੈਂਪ ਅਤੇ ਨਾਲ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਇਸ ਮੌਕੇ ਤੇ ਹਾਜ਼ਰ ਮੈਡਮ ਸੁਖਵਿੰਦਰ ਕੌਰ ਜਸਵੰਤ ਸਿੰਘ ਰੌਲੀ ਹਰਪ੍ਰੀਤ ਸਿੰਘ ਬੱਲ ਕਲਵੰਤ ਸਿੰਘ ਕੌੜਾ ਮੈਡਮ ਸੁਨੀਤਾ ਗਿੱਲ ਮਨਪ੍ਰੀਤ ਕੌਰ ਮਨੀ ਮੈਡਮ ਅਮਨਦੀਪ ਆਦਿ ਹਾਜ਼ਰ ਸਨ