ਨਕੋਦਰ/ਸ਼ਾਹਕੋਟ (ਸਾਹਬੀ ਦਾਸੀਕੇ, ਜਸਵੀਰ ਸਿੰਘ ਸ਼ੀਰਾ )

ਯੂਥ ਵੈੱਲਫੇਅਰ ਕਲੱਬ (ਰਜਿ:) ਨਕੋਦਰ ਵੱਲੋਂ ਸਿਵਲ ਹਸਪਤਾਲ ਨਕੋਦਰ ਦੀ ਬੇਨਤੀ ਤੇ ਕਰੋਨਾ ਵਾਇਰਸ (ਕਰਫਿਊ) ਦੇ ਦੌਰਾਨ ਬਲੱਡ ਬੈਂਕ ਵਿਚ ਖ਼ੂਨ ਦੀ ਕਮੀ ਕਾਰਨ ਸਵੈ ਇੱਛਕ ਖ਼ੂਨਦਾਨ ਕੈਂਪ ਲਗਵਾਇਆ ਗਿਆ ਜੋ ਲਗਾਤਾਰ ਜਾਰੀ ਹੈ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਤਿੰਨਾਂ ਦਿਨਾਂ ਤੋਂ ਸਿਵਲ ਹਸਪਤਾਲ ਨਕੋਦਰ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜੋ ਐਸਐਮਓ ਮੈਡਮ ਭੁਪਿੰਦਰ ਕੌਰ ਜੀ ਦੀ ਅਗਵਾਈ ਹੇਠ ਡਾਕਟਰ ਹਰਪ੍ਰੀਤ ਸਿੰਘ ਇੰਚਾਰਜ ਬਲੱਡ ਬੈਂਕ ਡਾਕਟਰ ਹਰਪਾਲ ਸਿੰਘ ਲੈਬ ਟੈਕਨੀਸ਼ੀਅਨ ਜੀ ਦੀ ਦੇਖ ਰੇਖ ਹੇਠ ਲਗਾਤਾਰ ਤਿੰਨਾਂ ਦਿਨਾਂ ਤੋਂ ਜਾਰੀ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਅਤੇ ਚੇਅਰਮੈਨ ਗੁਰਵਿੰਦਰਜੀਤ ਸਿੰਘ ਔਜਲਾ ਨੇ ਸਾਂਝੇ ਤੌਰ ਤੇ ਦੱਸਿਆ
ਕਰਫਿਊ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਰੋਜ਼ ਥੋੜ੍ਹੇ ਥੋੜ੍ਹੇ ਵਲੰਟੀਅਰ ਖੂਨਦਾਨ ਕਰਨ ਆ ਰਹੇ ਹਨ ਉਨ੍ਹਾਂ ਦੱਸਿਆ ਕਿ ਹੁਣ ਤੱਕ ਛੱਬੀ ਦੇ ਕਰੀਬ ਖ਼ੂਨਦਾਨੀ ਖ਼ੂਨਦਾਨ ਕਰ ਚੁੱਕੇ ਹਨ ਅਤੇ ਇਹ ਕੈਂਪ ਅਗਲੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਅਤੇ ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਕੀ ਸਾਡੇ ਨਕੋਦਰ ਬਲੈੱਡ ਬੈਂਕ ਵਿੱਚ ਅਸੀਂ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਚੜ੍ਹ ਕੇ ਖੂਨਦਾਨ ਕਰੋ ਇਸ ਮੌਕੇ ਲਗਾਤਾਰ ਡਿਊਟੀ ਦੇ ਰਹੇ ਕਲੱਬ ਦੇ ਮੈਂਬਰ ਸਾਹਿਬਾਨ ਆਈਜ਼ੈਕ ਮਸੀਹ ਮੈਡਮ ਸੁਨੀਤਾ ਗਿੱਲ ਵਿਨੋਦ ਕੁਮਾਰ ਤਨੇਜਾ ਹਰਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।