ਨੂਰਮਹਿਲ 21 ਮਾਰਚ ( ਨਰਿੰਦਰ ਭੰਡਾਲ ) ਯੂਥ ਕਾਂਗਰਸ ਵਲੋਂ ਨਗਰ ਬਿਲਗਾ ਵਿਖੇ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕਤਾ ਕੀਤਾ ਗਿਆ। ਅਤੇ ਬਿਲਗਾ ਵਿਖੇ ਲੋਕਾਂ ਨੂੰ ਗਲਵਸ , ਮਾਸਕ ਸੈਨਾਟਾਈਸਰ ਵੰਡੇ ਗਏ ਅਤੇ ਸਪਰੇਅ ਵੀ ਕੀਤੀ ਗਈ। ਇਹ ਪ੍ਰੌਗਰਾਮ ਜ਼ਿਲਾ ਮੀਤ ਪ੍ਰਧਾਨ ਰੋਹਿਤ ਸ਼ਰਮਾਂ ਯੂਥ ਕਾਂਗਰਸ ਜਲੰਧਰ ਦੀ ਅਗਵਾਈ ਹੇਠ ਕੀਤਾ ਗਿਆ। ਅਸ਼ਵੀਨ ਭੱਲਾ ਸਾਬਕਾ ਪ੍ਰਧਾਨ ਯੂਥ ਕਾਂਗਰਸ ਜਲੰਧਰ ਅਤੇ ਹਨੀ ਜੋਸ਼ੀ ਮੌਜੂਦਾ ਪ੍ਰਧਾਨ ਯੂਥ ਕਾਂਗਰਸ ਜ਼ਿਲ੍ਹਾ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ।ਇਸ ਮੌਕੇ ਥਾਣਾ ਮੁੱਖੀ ਸੁਰਜੀਤ ਸਿੰਘ ਪੁੱਡਾ ਬਿਲਗਾ , ਦੀਪਕ ਸ਼ਰਮਾਂ , ਹਨੀ ਔਜਲਾ , ਸੁਖਵਿੰਦਰ ਸਿੰਘ , ਗਗਨਦੀਪ ਸਿੰਘ , ਭੂਪਿੰਦਰ ਸ਼ਰਮਾਂ , ਚੌਧਰੀ ਨਵਤੇਜ ਸਿੰਘ , ਨਵਜੋਤ ਸਿੰਘ , ਅਮਨਦੀਪ ਸਿੰਘ , ਰਣਜੀਤ ਭਾਟੀਆ , ਬਲਜੀਤ ਸਿੰਘ ਸੁੰਨੜਾ , ਨਵੀਨ ਸ਼ਰਮਾਂ ਆਦਿ ਕਾਂਗਰਸ ਯੂਥ ਦੇ ਵਰਕਰ ਸ਼ਾਮਿਲ ਸਨ।