* ਕਰਮਦੀਪ ਕੰਮਾ ਦੀ ਅਗਵਾਈ ‘ਚ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਕੀਤੀ ਕੋਸ਼ਿਸ਼
* ਮੋਦੀ, ਯੋਗੀ ਤੇ ਸੋਮ ਪ੍ਰਕਾਸ਼ ਦੇ ਪੁਤਲੇ ਫੂਕ ਕੀਤੀ ਨਾਅਰੇਬਾਜੀ
ਫਗਵਾੜਾ (ਡਾ ਰਮਨ ) ਯੂਥ ਕਾਂਗਰਸ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਅੱਜ ਹਲਕਾ ਪ੍ਰਧਾਨ ਕਰਮਦੀਪ ਸਿੰਘ ਕੰਮਾ ਅਤੇ ਸੰਨੀ ਸੱਲ•ਣ ਦੀ ਸਾਂਝੀ ਅਗਵਾਈ ਹੇਠ ਮੋਟਰਸਾਇਕਲਾਂ ਅਤੇ ਗੱਡੀਆਂ ਦਾ ਕਾਫਿਲਾ ਲੈ ਕੇ ਕੇਂਦਰ ਦੀ ਮੋਦੀ ਅਤੇ ਯੂ.ਪੀ. ਦੀ ਯੋਗੀ ਸਰਕਾਰ ਖਿਲਾਫ ਰੋਸ ਮਾਰਚ ਕਰਕੇ ਸਥਾਨਕ ਅਰਬਨ ਅਸਟੇਟ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਯੂਥ ਕਾਂਗਰਸ ਦੇ ਇਸ ਰੋਸ ਮਾਰਚ ਅਤੇ ਘਿਰਾਓ ਪ੍ਰੋਗਰਾਮ ਵਿਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਸ਼ਾਮਲ ਹੋਏ ਅਤੇ ਕਿਹਾ ਕਿ ਕਾਫਿਲੇ ਵਿਚ ਸ਼ਾਮਲ ਸੈਂਕੜੇ ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦਾ ਨੌਜਵਾਨ ਕਿਸਾਨਾ ਦੇ ਨਾਲ ਵੀ ਖੜਾ ਹੈ ਅਤੇ ਹਾਥਰਸ ਦੀ ਧੀ ਦੇ ਪਰਿਵਾਰ ਨੂੰ ਨਿਆ ਵੀ ਦੁਵਾ ਕੇ ਰਹੇਗਾ। ਇਸ ਦੌਰਾਨ ਕਰਮਦੀਪ ਸਿੰਘ ਕੰਮਾ ਯੂਥ ਪ੍ਰਧਾਨ ਫਗਵਾੜਾ ਨੇ ਦੱਸਿਆ ਕਿ ਅੱਜ ਦਾ ਪ੍ਰਦਰਸ਼ਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੈ। ਕਿਸਾਨਾਂ ਦੀਆਂ ਵੋਟਾਂ ਨਾਲ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੋਮ ਪ੍ਰਕਾਸ਼ ਕੈਂਥ ਸੰਸਦ ਵਿਚ ਕਿਸਾਨਾ ਦੇ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੇ ਹਨ ਇਸ ਲਈ ਉਹਨਾਂ ਨੂੰ ਐਮ.ਪੀ. ਦੇ ਅਹੁਦੇ ਤੋਂ ਹੀ ਅਸਤੀਫਾ ਦੇਣਾ ਚਾਹੀਦਾ ਹੈ। ਜਦੋਂ ਨੌਜਵਾਨਾਂ ਦਾ ਕਾਫਿਲਾ ਅਰਬਨ ਅਸਟੇਟ ਗੇਟ ਤੋਂ ਪੈਦਲ ਸੋਮ ਪ੍ਰਕਾਸ਼ ਦੀ ਕੋਠੀ ਵਲ ਵਧਿਆ ਤਾਂ ਭਾਰੀ ਗਿਣਤੀ ਵਿਚ ਤਾਇਨਾਤ ਪੁਲਿਸ ਨੇ ਕਾਫਿਲੇ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਨੌਜਵਾਨਾ ਵਲੋਂ ਬੈਰੀਕੇਟ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਕਿ ਸਫਲ ਨਹੀਂ ਹੋਈ। ਜਿਸ ਨਾਲ ਰੋਹ ਵਿਚ ਆਏ ਯੂਥ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਯ ਨਾਥ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਆਗੂ ਵਿਨੋਦ ਵਰਮਾਨੀ, ਬਲਾਕ ਕਾਂਗਰਸ ਫਗਵਾੜਾ ਦੇ ਪ੍ਰਧਾਨ ਸੰਜੀਵ ਬੁੱਗਾ, ਜਿਲ•ਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ, ਸਾਬਕਾ ਕੌਂਸਲਰ ਮਨੀਸ਼ ਪ੍ਰਭਾਕਰ, ਬੰਟੀ ਵਾਲੀਆ, ਓਮ ਪ੍ਰਕਾਸ਼ ਬਿੱਟੂ ਸਮੇਤ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਵਰਕਰ ਹਾਜਰ ਸਨ।