* ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨਾਲ ਛੇੜਛਾੜ ਬਰਦਾਸ਼ਤ ਨਹੀਂ – ਖੁੱਲਰ

ਫਗਵਾੜਾ (ਡਾ ਰਮਨ )

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਵਿਧਾਨਸਭਾ ਕਪੂਰਥਲਾ ਦੇ ਯੂਥ ਪ੍ਰਧਾਨ ਕਰਨ ਮਹਾਜਨ ਦੀ ਅਗਵਾਈ ਹੇਠ ਫਿਲਮ ਅਦਾਕਾਰ ਅਨੁਪਮ ਖੇਰ ਦੇ ਖਿਲਾਫ ਰੋਸ ਮੁਜਾਹਰਾ ਕਰਦੇ ਹੋਏ ਯੂਥ ਵਰਕਰਾਂ ਨੇ ਅਨੁਪਮ ਖੇਰ ਦੇ ਫਲੈਕਸ ਪੋਸਟਰ ਨੂੰ ਅਗਨੀ ਭੇਂਟ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਨੇ ਦੱਸਿਆ ਕਿ ਅਨੁਪਮ ਖੇਰ ਲੰਬੇ ਸਮੇਂ ਤੋਂ ਭਾਜਪਾ ਦੇ ਅੰਧ ਭਗਤ ਬਣੇ ਹੋਏ ਹਨ ਅਤੇ ਆਪਣੇ ਟਵੀਟਰ ਅਕਾਉਂਟ ਰਾਹੀਂ ਮੋਦੀ ਸਰਕਾਰ ਅਤੇ ਭਾਜਪਾ ਆਗੂਆਂ ਦਾ ਗੁਣਗਾਨ ਕਰਦੇ ਰਹਿੰਦੇ ਹਨ। ਆਪਣੀ ਇਸ ਅੰਧ ਭਗਤੀ ਵਿਚ ਉਹ ਭੁੱਲ ਗਏ ਕਿ ਦਸ਼ਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਨੂੰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਲਈ ਤੋੜ ਮਰੋੜ ਕੇ ਵਰਤਣ ਨਾਲ ਸਮੂਹ ਪੰਜਾਬੀਆਂ ਅਤੇ ਖਾਸ ਤੌਰ ਤੇ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਵਿਚ ਸ਼ਰਧਾ ਰੱਖਣ ਵਾਲੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਉਹਨਾਂ ਕਿਹਾ ਕਿ ਯੂਥ ਕਾਂਗਰਸ ਅਨੁਪਮ ਖੇਰ ਦੀ ਇਸ ਕਾਰਗੁਜਾਰੀ ਦੀ ਸਖ਼ਤ ਸ਼ਬਦਾਂ ਵਿਚ ਨਖੇਦੀ ਕਰਦੇ ਹੋਏ ਉਹਨਾਂ ਨੂੰ ਚੇਤਾਵਨੀ ਦਿੰਦੀ ਹੈ ਕਿ ਭਵਿੱਖ ਵਿਚ ਅਜਿਹੀ ਕਿਸੇ ਵੀ ਘਟੀਆ ਹਰਕਤ ਤੋਂ ਗੁਰੇਜ ਕਰਨ ਨਹੀਂ ਤਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਰੋਸ ਮੁਜਾਹਰੇ ਵਿਚ ਨਰੇਨ ਵਸ਼ਿਸ਼ਠ, ਨਵਜੋਤ ਸਿੰਘ ਮਾਹਲ, ਜਤਿੰਦਰ ਕਪੂਰ, ਸੁੱਖ ਭੰਡਾਲ, ਪਰਵੀਨ ਜੋਸ਼ੀ, ਨਵੀਨ ਸੱਭਰਵਾਲ, ਜਸਪ੍ਰੀਤ ਸਹਿਗਲ ਆਦਿ ਸ਼ਾਮਲ ਸਨ।