ਲੁਧਿਆਣਾ ਦੇ ਵਿੱਚ ਅੱਜ ਯੂਥ ਕਾਂਗਰਸ ਦੀਆਂ ਵੋਟਾਂ ਪੈਣੀਆਂ ਸਨ ਪਰ ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਕਾਂਗਰਸ ਦੇ ਹੀ ਦੋ ਗੁੱਟ ਆਪਸ ਚ ਲੜ ਪਏ ਅਤੇ ਇਸ ਦੌਰਾਨ ਪੰਜ ਰਾਊਂਡ ਫਾਇਰਿੰਗ ਵੀ ਹੋਈ..। ਦੋਵਾਂ ਧੜ੍ਹਿਆਂ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕੀਤੀ ਅਤੇ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।

ਯੂਥ ਕਾਂਗਰਸ ਦੇ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਅਤੇ ਕਿਹਾ ਕਿ ਕਾਂਗਰਸ ਦੀ ਲੁਧਿਆਣਾ ਦੇ ਦੋ ਗੁੱਟ ਆਪਸ ਚ ਲੜੇ ਨੇ ਦੋਵਾਂ ਪੱਖਾਂ ਦੇ ਗੇਟਾਂ ਦੇ ਇਕ ਦੂਜੇ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦਾ ਵਿਰੋਧ ਕਰਨ ਤੇ ਫਾਇਰਿੰਗ ਕੀਤੀ ਗਈ ਅਤੇ ਪੋਲਿੰਗ ਬੂਥ ਸੈਂਟਰ ਦੇ ਅੰਦਰ ਹੀ ਚਾਕੂ ਚਲ ਗਏ। ਦੋਵਾਂ ਪੱਖਾਂ ਵੱਲੋਂ ਇਕ ਦੂਜੇ ਤੇ ਇਲਜ਼ਾਮ ਲਾਏ ਜਾ ਰ ਰਹੇ ਹਨ।

ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਸੀਪੀ ਲਾਅ ਐਂਡ ਆਰਡਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਯੂਥ ਕਾਂਗਰਸ ਦੀ ਵੋਟਾਂ ਦੌਰਾਨ ਯੂਥ ਦੇਹੀ ਦੋ ਧੜੇ ਆਪਸ ਚ ਲੜੇ ਨੇ, ਪਰ ਨਾ ਤਾਂ ਵੋਟਿੰਗ ਰੋਕੀ ਜਾਵੇਗੀ ਅਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਵਿਗੜਨ ਦਿੱਤਾ ਜਾਵੇਗਾ ।