ਫਗਵਾੜਾ(ਡਾ ਰਮਨ)

ਕਰੋਨਾ ਦੀ ਭਿਆਨਕ ਮਹਾਮਾਰੀ ਦੌਰਾਨ ਕੀਤੀ ਜਾ ਰਹੀ ਸੌੜੀ ਰਾਜਨੀਤੀ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ,ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਯੂਥ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਮੈਮੋਰੰਡਮ ਦਿੱਤਾ ਗਿਆ । ਜੋ ਡਿਪਟੀ ਕਮਿਸ਼ਨਰ ਦੇ ਵੱਲੋਂ ਐੱਸ.ਡੀ.ਐੱਮ.ਕਪੂਰਥਲਾ ਸ੍ਰ ਵਰਿੰਦਰਪਾਲ ਸਿੰਘ ਬਾਜਵਾ ਜੀ ਨੂੰ ਦਿੱਤਾ ਗਿਆ। ਇਸ ਮੌਕੇ ਤੇ ਰਣਜੀਤ ਸਿੰਘ ਖੁਰਾਣਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਅਤੇ ਸਾਬਕਾ ਡਿਪਟੀ ਮੇਅਰ ਫਗਵਾੜਾ ,ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਦਿਹਾਂਤੀ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ,ਦਲਜੀਤ ਸਿੰਘ ਬਸਰਾ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਨਾਨਕਪੁਰ ਯੂਥ ਆਗੂ, ਸਾਬਕਾ ਕੌਂਸਲਰ ਤੇ ਮੈਂਬਰ ਵਰਕਿੰਗ ਕਮੇਟੀ ਮਨਮੋਹਣ ਸਿੰਘ ਵਾਲੀਆ, ਸ ਛੱਜਾ ਸਿੰਘ ਸਾਬਕਾ ਕੌਂਸਲਰ, ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ, ਅਵਤਾਰ ਸਿੰਘ ਸਾਬਕਾ ਕੌਂਸਲਰ, ਰਾਜਿੰਦਰ ਸਿੰਘ ਧੰਜਲ ਸਾਬਕਾ ਕੌਂਸਲਰ ਯੂਥ ਆਗੂ, ਕੁਲਵੰਤ ਸਿੰਘ ਜੋਸਨ ਸੰਯੁਕਤ ਸਕੱਤਰ, ਪਰਮਿੰਦਰ ਸਿੰਘ ਬੋਬੀ ਵਾਲੀਆ ਯੂਥ ਆਗੂ, ਅਵੀ ਰਾਜਪੂਤ ਯੂਥ ਆਗੂ, ਜਗਮੋਹਨ ਸਿੰਘ ਵਾਲੀਆਂ ਯੂਥ ਆਗੂ, ਵਿਵੇਕ ਸਿੰਘ ਸੰਨੀ ਯੂਥ ਆਗੂ ਹਾਜ਼ਰ ਸਨ।