ਨੂਰਮਹਿਲ 7(ਦਸੰਬਰ) ਅੱਜ ਕੱਲ੍ਹ ਸਰਦੀ ਦਾ ਮੌਸਮ ਆਪਣੀ ਚਰਮ ਸੀਮਾ ਤੇ ਹੈ ਜਿਸ ਨਾਲ ਬਹੁਤ ਸਾਰੇ ਗ਼ਰੀਬ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਜਿਸ ਕਰਕੇ ਮੰਦਿਰ ਸ਼੍ਰੀ ਬਾਬਾ ਭੂਤ ਨਾਥ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਲੋੜਵੰਦ ਲੋਕਾਂ ਨੂੰ ਇਸ ਸਰਦੀ ਦੀ ਮਾਰ ਤੋਂ ਬਚਾਉਣ ਲਈ ਗਰਮ ਕੱਪਡ਼ੇ ਜਿਸ ਵਿਚ ਕੰਬਲ,ਜੈਕਟਾਂ, ਕੋਟੀਆਂ,ਬੂਟ ਜੁਰਾਬਾਂ ਅਤੇ ਚੱਪਲਾਂ ਵੰਡੀਆਂ ਜਾਣ ਜਿਸ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰ ਲਿਆ ਗਿਆ ਹੈ ਇਸ ਲਈ ਮੰਦਿਰ ਕਮੇਟੀ ਵੱਲੋਂ ਆਪ ਸਭ ਨੂੰ ਅਪੀਲ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਇਹ ਸੁਨੇਹਾ ਲੋੜਵੰਦ ਲੋਕਾਂ ਤੱਕ ਪਹੁੰਚਾ ਦਿੱਤਾ ਜਾਵੇ ਜਿਨ੍ਹਾਂ ਕੋਲ ਉਪਰੋਕਤ ਚੀਜ਼ਾਂ ਨਹੀਂ ਹਨ ਜਾਂ ਜਿਨ੍ਹਾਂ ਨੂੰ ਲੋੜ ਹੈ ਉਹ ਮੰਦਿਰ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਜਾਂ ਮੰਦਿਰ ਤੋਂ ਆ ਕੇ ਲਿਜਾ ਸਕਦਾ ਹੈ। ਕਮੇਟੀ ਵੱਲੋਂ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚ ਜਿੰਨੀਆਂ ਵੀ ਆਵਾਰਾ ਗਊਆਂ ਫਿਰ ਰਹੀਆਂ ਹਨ ਉਨ੍ਹਾਂ ਨੂੰ ਬਾਬਾ ਭੂਤ ਨਾਥ ਗਊਸ਼ਾਲਾ ਨੂਰਮਹਿਲ ਵਿਖੇ ਪਹੁੰਚਾਉਣ ਲਈ ਵੀ ਸਹਿਯੋਗ ਕੀਤਾ ਜਾਵੇ ਤਾਂ ਜੋ ਗਊ ਮਾਤਾ ਨੂੰ ਸਰਦੀ ਤੋਂ ਬਚਾਇਆ ਜਾ ਸਕੇ । ਕਮੇਟੀ ਵੱਲੋਂ ਗਊਆਂ ਲਈ ਹਰੇ ਚਾਰੇ, ਤੂੜੀ,ਖਲ ਦਵਾਈਆਂ ਤੇ ਹੋਰ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ ਤੇ ਕੁਝ ਗਊ ਸੇਵਕਾਂ ਵੱਲੋਂ ਗਊਆਂ ਨੂੰ ਗਊਸ਼ਾਲਾ ਪਹੁੰਚਾਇਆ ਵੀ ਜਾ ਰਿਹਾ ਹੈ ਜਿਸ ਲਈ ਉਨ੍ਹਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਹੋਰ ਗਊ ਸੇਵਕ ਵੀ ਇਸ ਮਹਾਨ ਕਾਰਜ ਲਈ ਅੱਗੇ ਆਉਣਗੇ ।
ਮੰਦਿਰ.ਕਮੇਟੀ ਵੱਲੋਂ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਮੰਦਿਰ ਕਮੇਟੀ ਵੱਲੋਂ ਆਪ ਸਭ ਦਾਨੀ ਸੱਜਣਾਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮੰਦਿਰ ਪ੍ਰਾਂਗਣ ਵਿੱਚ 15 ਕਮਰਿਆਂ ਦੀ ਇੱਕ ਵਿਸ਼ਾਲ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਸੰਤ ਦਯਾ ਰਾਮ ਧਰਮਸ਼ਾਲਾ ਨੂੰ ਲੋਕ ਅਰਪਣ ਕੀਤਾ ਜਾ ਚੁੱਕਾ ਹੈ ਜਿਸ ਵਿਚ ਕੋਈ ਵੀ ਯਾਤਰੀ ਜਾਂ ਸਾਧੂ ਸਮਾਜ ਜਾਂ ਬੇਘਰਾਂ ਵਿਅਕਤੀ ਰਹਿ ਸਕਦੇ ਹਨ । ਉਨ੍ਹਾਂ ਲਈ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਮੰਦਿਰ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਇਸ ਲਈ ਆਪ ਸਭ ਸ਼ਿਵ ਭਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਤੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਧਰਮਸ਼ਾਲਾ ਸਬੰਧੀ ਲੋੜਵੰਦ ਵਿਅਕਤੀਆਂ ਨੂੰ ਦੱਸਿਆ ਤੇ ਪ੍ਰੇਰਿਤ ਕੀਤਾ ਜਾਵੇ ।
ਇਹ ਵੀ ਦੱਸਿਆ ਜਾਂਦਾ ਹੈ ਕਿ ਮੰਦਿਰ ਕਮੇਟੀ ਵੱਲੋਂ ਸੰਤ ਸਾਧੂ ਰਾਮ ਕਮਿਊਨਿਟੀ ਹਾਲ ਵੀ ਚਲਾਇਆ ਜਾ ਰਿਹਾ ਹੈ ਜਿਸਦੀ ਸ਼ਹਿਰ ਤੇ ਇਲਾਕਾ ਨਿਵਾਸੀ ਹਰ ਦੁੱਖ-ਸੁੱਖ ਦੇ ਮੌਕੇ ਤੇ ਵਰਤੋਂ ਕਰ ਸਕਦੇ ਹਨ ।
ਕਮੇਟੀ ਵੱਲੋਂ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਮੰਦਿਰ ਪ੍ਰਾਂਗਣ ਵਿੱਚ ਕਮੇਟੀ ਵੱਲੋਂ ਸੰਤ ਦਯਾ ਰਾਮ ਹੋਮਿਓਪੈਥਿਕ ਡਿਸਪੈਂਸਰੀ ਵੀ ਚਲਾਈ ਜਾ ਰਹੀ ਹੈ ਜਿਸ ਦਾ ਲਾਭ ਹਰ ਐਤਵਾਰ ਕੋਈ ਵੀ ਮਰੀਜ਼ ਲੈ ਸਕਦਾ ਹੈ।ਇਸ ਡਿਸਪੈਂਸਰੀ ਵਿਚ ਫਰੀ ਇਲਾਜ ਕੀਤਾ ਜਾਂਦਾ ਹੈ।ਕਮੇਟੀ ਵੱਲੋਂ ਬਹੁਤ ਹੀ ਜਲਦ ਸਸਤੀਆਂ ਦਵਾਈਆਂ ਦਾ ਇੱਕ ਮੈਡੀਕਲ ਸਟੋਰ,ਸ਼੍ਰੀ ਬਾਬਾ ਭੂਤ ਨਾਥ ਕਲੀਨੀਕਲ ਲੈਬਾਰਟਰੀ ਅਤੇ ਫਿਜ਼ੀਓਥੈਰੇਪੀ ਸੈਂਟਰ ਵੀ ਖੋਲ੍ਹਿਆ ਜਾ ਰਿਹਾ ਹੈ ਜੋ ਜਲਦੀ ਹੀ ਲੋਕ ਅਰਪਣ ਕਰ ਦਿੱਤਾ ਜਾਵੇਗਾ ।
ਇਸ ਲਈ ਆਪ ਸਭ ਜੀ ਨੂੰ ਨਿਮਰਤਾ ਸਹਿਤ ਬੇਨਤੀ ਤੇ ਅਪੀਲ ਕੀਤੀ ਜਾਂਦੀ ਹੈ ਕਿ ਕਮੇਟੀ ਵੱਲੋਂ ਧਰਮਾਰਥ ਅਤੇ ਲੋਕ ਹਿੱਤ ਵਿੱਚ ਚਲਾਏ ਜਾ ਰਹੇ ਇਨ੍ਹਾਂ ਭਲਾਈ ਸਕੀਮਾਂ ਅਤੇ ਕਾਰਜਾਂ ਲਈ ਵੱਧ ਤੋਂ ਵੱਧ ਲੋਕਾਂ ਨੂੰ ਸੂਚਿਤ ਅਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਸ਼ਹਿਰ ਦਾ ਹਰ ਨਾਗਰਿਕ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈ ਸਕੇ ।
ਅਸੀਂ ਆਪ ਜੀ ਦੇ ਵਡਮੁੱਲੇ ਯੋਗਦਾਨ,ਸੁਝਾਵਾਂ ਅਤੇ ਸਹਿਯੋਗ ਲਈ ਹਮੇਸ਼ਾ ਉਡੀਕਵਾਨ ਰਹਾਂਗੇ।
ਅਪੀਲ ਕਰਤਾ ਸ੍ਰੀ ਰਾਜ ਕੁਮਾਰ ਮੈਹਨ ਪ੍ਰਧਾਨ, ਅਹੁੱਦੇਦਾਰ ਅਤੇ ਮੈਂਬਰ
ਮੰਦਿਰ ਸ਼੍ਰੀ ਬਾਬਾ ਭੂਤ ਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ
ਸੰਪਰਕ : 98148-42128