ਫਗਵਾੜਾ(ਡਾ ਰਮਨ ) ਮੰਦਿਰ ਜਲ ਦੇਵਤਾ ਬਾਬਾ ਖੇੜੀ ਵਾਲਾ ਪਿੰਡ ਮਾਣਕਾਂ (ਤਹਿਸੀਲ ਫਗਵਾੜਾ ) ਵਿਖੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ( ਆਈ ਪੰਥੀ ) ਦੀ 15 ਵੀਂ ਬਰਸੀ ਮੌਕੇ ਸੰਤ ਸਮਾਗਮ 23 ਜੂਨ ਨੂੰ ਮੰਦਿਰ ਦੇ ਮੌਜੂਦਾ ਗੱਦੀਨਸ਼ੀਨ ਮਹੰਤ ਜੋਗੀ ਨਾਥ ਦੀ ਰਹਿਨੁਮਾਈ ਹੇਠ ਪੁਜਾਰੀ ਜੋਗੀ ਵਿਜੈ ਨਾਥ , ਸੇਵਾਦਾਰਾਂ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਸੰਗਤਾਂ ਦੇ ਇਕੱਠ ਕੀਤੇ ਵਗੈਰ ਸੀਮਿਤ ਸਮੇਂ ਅਨੁਸਾਰ ਸਿਰਫ ਧਾਰਮਿਕ ਰਸਮਾਂ ਹੀ ਨਿਭਾਈਆਂ ਜਾਣਗੀਆਂ ਇਸ ਮੌਕੇ ਪ੍ਰਬੰਧਕਾਂ ਨੇ ਦੇਸ਼ – ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਅਤੇ ਪ੍ਰਸ਼ਾਸਨ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੇ – ਆਪਣੇ ਘਰਾਂ ਵਿੱਚ ਹੀ ਰਹਿ ਕੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ( ਆਈ ਪੰਥੀ )ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਬੰਦਗੀ ਕਰਨ ਤਾਂ ਜੋ ਇਸ ਖਤਰਨਾਕ ਵਾਇਰਸ ਤੋਂ ਮੁਕਤੀ ਮਿਲ ਸਕੇ ਇਸ ਮੌਕੇ ਸੇਵਾਦਾਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਆਦਿ ਵੀ ਹਾਜ਼ਰ ਸਨ