ਫਗਵਾੜਾ (ਡਾ ਰਮਨ ) ਕੋਵਿਡ -19 ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮੰਦਿਰ ਜਲ ਦੇਵਤਾ ਬਾਬਾ ਖੇੜੀ ਵਾਲਾ ਪਿੰਡ ਮਾਣਕਾਂ ( ਤਹਿਸੀਲ ਫਗਵਾੜਾ ) ਵਿਖੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ( ਆਈ ਪੰਥੀ ) ਦੀ 15 ਵੀਂ ਬਰਸੀ ਮੌਜੂਦਾ ਗੱਦੀਨਸ਼ੀਨ ਮਹੰਤ ਜੋਗੀ ਨਾਥ ਦੀ ਅਗਵਾਈ ਹੇਠ ਪੁਜਾਰੀ ਜੋਗੀ ਵਿਜੈ ਨਾਥ ਅਤੇ ਸਮੂਹ ਸੰਗਤਾਂ ਵੱਲੋਂ ਆਯੋਜਿਤ ਸਮਾਗਮ ਵਿਚ ਉੱਘੇ ਸਮਾਜ ਸੇਵੀ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਮੰਦਿਰ ਜਲ ਦੇਵਤਾ ਬਾਬਾ ਖੇੜੀ ਵਾਲਾ ਵਿਖੇ ਨਤਮਸਤਕ ਹੋ ਕੇ ਸਿੱਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਉਹਨਾਂ ਸਿਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਿਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਨੇ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਘੋਰ ਤਪਸਿਆ ਕੀਤੀ ਅਤੇ ਇਸ ਬੀਆਬਾਨ ਇਲਾਕੇ ਵਿੱਚ ਰੌਣਕਾਂ ਲਗਾ ਦਿੱਤੀਆਂ ਤੇ ਸਾਰੇ ਪਾਸੇ ਪ੍ਰਭੂ ਭਗਤੀ ਦੇ ਚਰਚੇ ਹੋਣ ਲੱਗ ਪਏ ਅਤੇ ਉਹਨਾਂ ਨੇ ਪ੍ਰਭੂ ਭਗਤੀ ਦੇ ਨਾਲ – ਨਾਲ ਸੰਗਤਾਂ ਨੂੰ ਵੀ ਪ੍ਰਭੂ ਭਗਤੀ ਵਿੱਚ ਰੰਗ ਦਿੱਤਾ, ਜਿਸ ਦੀ ਬਦੌਲਤ ਉਕਤ ਮੰਦਿਰ ਵਿੱਚ ਸਾਰੇ ਧਰਮਾਂ ਦੇ ਲੋਕ ਆਸਥਾ ਨਾਲ ਆਉਂਦੇ ਹਨ, ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿਧ ਜੋਗੀ ਸ਼ੁਕਰ ਨਾਥ ਮਹਾਰਾਜ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ । ਉਹਨਾਂ ਨੇ ਪਰਬੰਧਕਾਂ ਦੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਕਾਰਨ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਇਸ ਵਾਰ ਬਰਸੀ ਸਮਾਗਮ ਨੂੰ ਸੰਖੇਪ ਰੱਖਣ ਲਈ ਅਤੇ ਪ੍ਰਸ਼ਾਸਨ ਨਾਲ ਕੀਤੇ ਸਹਿਯੋਗ ਦੀ ਸ਼ਲਾਘਾ ਕੀਤੀ ।ਇਸ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਵੀ ਹਾਜ਼ਰ ਸਨ ।