ਫਗਵਾੜਾ 31 ਜੁਲਾਈ (ਅਜੈ ਕੋਛੜ ) ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ-ਭਾਣੋਕੀ ਰੋਡ ਵਲੋਂ ਮੀਟਿੰਗ ‘ਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਅਧੂਰੇ ਵਿਕਾਸ ਸਬੰਧੀ ਮੰਗ ਪੱਤਰ ਦੇਣ ਤੋਂ ਬਾਅਦ ਸ੍ਰ. ਮਾਨ ਦੇ ਸੁਝਾਅ ਤੇ ਪ੍ਰਧਾਨ ਡਾ. ਰਮਨ ਸ਼ਰਮਾ ਦੀ ਅਗਵਾਈ ਹੇਠ ਨਗਰ ਨਿਗਮ ਕਮੀਸ਼ਨਰ ਬਖਤਾਵਰ ਸਿੰਘ ਦੇ ਨਾਮ ਵੀ ਇਕ ਮੰਗ ਪੱਤਰ ਅਸਿਸਟੈਂਟ ਕਮੀਸ਼ਨਰ ਨਗਰ ਨਿਗਮ ਫਗਵਾੜਾ ਸੁਰਜੀਤ ਸਿੰਘ ਨੂੰ ਦਿੱਤਾ ਗਿਆ। ਨਗਰ ਨਿਗਮ ਫਗਵਾੜਾ ਦਫਤਰ ਵਿਖੇ ਮੰਗ ਪੱਤਰ ਦੇਣ ਮੌਕੇ ਡਾ. ਰਮਨ ਸ਼ਰਮਾ ਦੇ ਨਾਲ ਗੁਰਦਿਆਲ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ ਅਵਤਾਰ ਸਿੰਘ ਅਤੇ ਕਾਲਾ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਨਗਰ ਨਿਗਮ ਦਫਤਰ ਵਿਖੇ ਅਸਿਸਟੈਂਟ ਕਮੀਸ਼ਨਰ ਸੁਰਜੀਤ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਡਾ. ਰਮਨ ਸ਼ਰਮਾ ਅਤੇ ਹੋਰ।