K9NEWSPUNJAB BUREAU-

ਮੰਡੀ ਬੋਰਡ ਦਫਤਰ ਜਲੰਧਰ ਦੇ ਅਧਿਕਾਰੀਆਂ ਦੀਆ ਮਨਮਰਜ਼ੀਆ ਇਸ ਹੱਦ ਤੱਕ ਪਹੁੰਚ ਚੁੱਕੀਆ ਹਨ ਕਿ ਉਹ (ਆਰ ਟੀ ਆਈ) ਐਕਟ ਤਹਿਤ ਮੰਗੀ ਗਈ ਜਾਣਕਾਰੀ ਵੀ ਨਹੀਂ ਦੇਣ ਨੂੰ ਤਿਆਰ ਅਤੇ ਲੈਟਰ ਇਹ ਕਹਿ ਕੇ ਵਾਪਸ ਕਰ ਰਹੇ ਹਨ ਕਿ ਜਾਣਕਾਰੀ ਕਿਸ ਮਹਿਕਮੇ ਦੇ (ਐਸ ਡੀ ਓ) ਤੋਂ ਲੈਣੀ ਹੈ ਉਸ ਮਹਿਕਮੇ ਦਾ ਵੇਰਵਾ ਦਿੱਤਾ ਜਾਵੇ!
ਜਦ ਕਿ ਮੰਡੀ ਬੋਰਡ ਦਫਤਰ ਜਲੰਧਰ ਵਿਖੇ ਜਿਸ ਬਿੱਲਡਿਗ ਵਿੱਚ ਇਹ ਦਫਤਰ ਹੈ ਉਥੇ ਸਿਰਫ਼ ਮੰਡੀ ਬੋਰਡ ਦੇ ਅਫਸਰ ਅਤੇ ਅਧਿਕਾਰੀ ਹੀ ਬੈਠਦੇ ਹਨ
ਇਸ ਗੱਲ ਦੀ ਪੁਸ਼ਟੀ ਕਰਦਿਆਂ ਜਦ ਸਾਡੇ ਰਿਪੋਰਟਰ ਨੇ (ਜੇ ਈ) ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਥੇ ਸਿਰਫ ਇੱਕ ਮਹਿਕਮਾ ਹੀ ਹੈ ਮੰਡੀ ਬੋਰਡ ਪਰ ਜਦ ਓਹਨਾ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਜਾਣਕਾਰੀ ਲੈਣ ਵਾਲਾ ਵਿਆਕਤੀ ਰਿਪੋਰਟਰ ਹੈ ਤਾਂ ਉਸ ਵਲੋਂ ਹਰ ਗੱਲ ਦਾ ਜਵਾਬ ਗੋਲਮੋਲ ਕਰ ਦਿੱਤਾ ਗਿਆ ਅਤੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਤੁਸੀ ਦਫਤਰ ਆ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਮੈ ਤਾਂ ਸਾਰਾ ਦਿਨ ਫੀਲਡ ਚ ਰਹਿੰਦਾ ਹਾਂ।
ਜੇ ਈ ਅਵਤਾਰ ਸਿੰਘ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਓਹ ਤਾਂ ਇਹ ਵੀ ਨਹੀਂ ਦੱਸ ਸਕਦੇ ਕਿ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਕੌਣ ਹਨ ਓਹਦੇ ਲਈ ਵੀ ਤੁਸੀਂ ਦਫਤਰ ਆਓ। ਇਸ ਤੋਂ ਇਹ ਲਗਦਾ ਹੈ ਕਿ ਕੀ ਕਿਤੇ ਮੰਡੀ ਬੋਰਡ ਦੇ ਅਫਸਰਾਂ ਨੂੰ ਕੋਈ ਡਰ ਸਤਾ ਰਿਹਾ ਹੈ ਕਿ ਜੇ ਅਸੀਂ ਕੋਈ ਕਿਸੇ ਨਾਲ ਕੋਈ ਗੱਲਬਾਤ ਕੀਤੀ ਤਾਂ ਸੀਨੀਅਰ ਅਧਿਕਾਰੀ ਗੁੱਸੇ ਹੋ ਜਾਣਗੇ ਜਾਂ ਫਿਰ ਕੋਈ ਕਾਰਨਾਮੇ ਜੋ ਕਿ ਇਹਨਾਂ ਦੇ ਮਹਿਕਮੇ ਨੇ ਪਿਛਲੇ ਸਮੇਂ ਵਿੱਚ ਕੀਤੇ ਹੋਣ ਓਹਨਾ ਦੇ ਸਾਹਮਣੇ ਆਉਣ ਦਾ ਡਰ ਸਤਾ ਰਿਹਾ ਹੈ।
ਪਬਲਿਕ ਵੱਲੋ ਦਿੱਤੇ ਗਏ ਟੈਕਸ ਦੇ ਨਾਲ ਹੀ ਇਹਨਾਂ ਦੇ ਘਰਾਂ ਵਿੱਚ ਚੁੱਲਾ ਚੱਲਦਾ ਹੈ ਤੇ ਇਹ ਲੋਕ ਪਬਲਿਕ ਸਰਵਿੰਂਟ ਹੁੰਦੇ ਹੋਏ ਪਬਲਿਕ ਨੂੰ ਹੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹਨ ਤੇ ਬੇਬਜਾ ਦੇ ਬਹਾਨੇ ਲਾ ਕੇ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਕਰਦੇ ਹਨ ਅਤੇ (ਆਰ ਟੀ ਆਈ) ਹੇਠ ਵੀ ਇਹਨਾਂ ਵਲੋਂ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਦਾ ਸਬੂਤ ਸਾਡੇ ਚੈਨਲ ਕੋਲ ਮੌਜੂਦ ਹੈ ਤੇ ਸ਼ਾਇਦ ਇਹ ਆਪਣੀ ਇੱਕ ਗਲਤੀ ਛੁਪਾਉਣ ਦੀ ਖਾਤਰ ਹੀ ਕੋਈ ਜਵਾਬ ਦੇਣ ਤੋਂ ਆਪਣੀ ਜਾਨ ਬਚਾਉਣ ਵਿੱਚ ਲੱਗੇ ਹੋਏ ਹਨ ??????